Daily Suraj

ਪੰਜਾਬੀ

ਭ੍ਰਿਸ਼ਟਾਚਾਰ ਮਾਮਲੇ ‘ਚ ਸੀਪੀਡਬਲਯੂਡੀ ਦੇ ਐਕਸੀਅਨ ਨਾਮਜ਼ਦ

13 Feb, 2026 08:15 AM

ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੇ ਐਕਸੀਅਨ (Xean) ਨਿਤੀਸ਼ ਕੁਮਾਰ ਵਿਰੁੱਧ ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ। ਉਨ੍ਹਾਂ ਵਿਰੁੱਧ ਇਹ ਮਾਮਲਾ ਇੱਥੋਂ ਦੀ ਡ੍ਰੀਮ ਸਿਟੀ ਕਲੋਨੀ ਦੇ ਨਵਜੋਤ ਸੈਣੀ ਵੱਲੋਂ ਦਿੱਤੀ ਗਈ... ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੇ ਐਕਸੀਅਨ (Xean) ਨਿਤੀਸ਼ ਕੁਮਾਰ ਵਿਰੁੱਧ ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ। ਉਨ੍ਹਾਂ ਵਿਰੁੱਧ ਇਹ ਮਾਮਲਾ ਇੱਥੋਂ ਦੀ ਡ੍ਰੀਮ ਸਿਟੀ ਕਲੋਨੀ ਦੇ ਨਵਜੋਤ ਸੈਣੀ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਇੱਕ ਐੱਸ ਆਈ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਸੀ, ਜਿਸ ਨੇ ਦੋਸ਼ਾਂ ਨੂੰ ਸਹੀ ਪਾਇਆ। ਪੰਜਾਬ ਸਰਕਾਰ ਤੋਂ ਲੋੜੀਂਦੀ ਇਜਾਜ਼ਤ ਲੈਣ ਤੋਂ ਬਾਅਦ 10 ਫਰਵਰੀ ਨੂੰ ਸੀ ਬੀ ਆਈ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਅਗਲੇਰੀ ਜਾਂਚ ਲਈ ਇਹ ਮਾਮਲਾ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਮਾਰਕ ਕੀਤਾ ਗਿਆ। ਨਵਦੀਪ ਸੈਣੀ ਨੇ 4 ਫਰਵਰੀ ਨੂੰ ਡੀ ਆਈ ਜੀ, ਸੀ ਬੀ ਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਉਸ ਨੇ ਦੋਸ਼ ਲਾਇਆ ਕਿ ਉਹ ਮੈਸਰਜ਼ ਪਰਮ ਇਨਫਰਾ ਪ੍ਰਾਈਵੇਟ ਲਿਮਟਿਡ ਦੇ ਪੰਜਾਬ ਖੇਤਰ ਦੇ ਪ੍ਰਸ਼ਾਸਨਿਕ ਮੁਖੀ ਵਜੋਂ ਕੰਮ ਕਰ ਰਿਹਾ ਸੀ। ਫਰਮ ਨੂੰ ਆਈ.ਆਈ.ਐਮ. (IIM) ਅੰਮ੍ਰਿਤਸਰ ਦੇ ਨਿਰਮਾਣ ਲਈ 72 ਕਰੋੜ ਰੁਪਏ ਦਾ ਨਿਰਮਾਣ ਕਾਰਜ ਦਾ ਠੇਕਾ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਇਕਰਾਰਨਾਮੇ ਅਨੁਸਾਰ ਕੰਮ ਦੇ ਖਾਸ ਹਿੱਸੇ ਪੂਰੇ ਹੋਣ ਤੋਂ ਬਾਅਦ, ਅਦਾਇਗੀ ਲਈ ਰਨਿੰਗ ਬਿੱਲ ਸੀ ਪੀ ਡਬਲਯੂ ਡੀ ਨੂੰ ਜਮ੍ਹਾਂ ਕਰਵਾਏ ਜਾਣੇ ਸਨ ਅਤੇ ਵੈਰੀਫਿਕੇਸ਼ਨ ਤੋਂ ਬਾਅਦ ਇਹੀ ਬਿੱਲ ਭੁਗਤਾਨ ਦੀ ਕਲੀਅਰੈਂਸ ਲਈ ਐਕਸੀਅਨ ਨਿਤੀਸ਼ ਕੁਮਾਰ ਨੂੰ ਭੇਜੇ ਜਾਣੇ ਸਨ। ਉਸ ਨੇ ਦੋਸ਼ ਲਾਇਆ ਕਿ 25 ਕਰੋੜ ਰੁਪਏ ਦੇ ਬਿੱਲ ਜਮ੍ਹਾਂ ਕਰਵਾਏ ਗਏ ਸਨ ਅਤੇ ਭੁਗਤਾਨ ਜਾਰੀ ਕੀਤੇ ਗਏ ਸਨ, ਪਰ ਕੁਝ ਮਾਮਲਿਆਂ ਵਿੱਚ ਐਕਸੀਅਨ ਪੱਧਰ 'ਤੇ ਭੁਗਤਾਨ ਜਾਰੀ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਗਈ ਸੀ। ਸੈਣੀ ਨੇ ਦੋਸ਼ ਲਾਇਆ ਕਿ ਉਹ ਅਧਿਕਾਰੀ ਨੂੰ ਮਿਲਿਆ ਜਿਸ ਨੇ ਹਰੇਕ ਰਨਿੰਗ ਅਤੇ ਫਾਈਨਲ ਬਿੱਲ ’ਤੇ ਬਿੱਲ ਦੀ ਰਕਮ ਦੇ 0.10 ਪ੍ਰਤੀਸ਼ਤ ਦੀ ਦਰ ਨਾਲ ਰਿਸ਼ਵਤ ਦੀ ਮੰਗ ਕੀਤੀ, ਜਿਸ ਵਿੱਚ ਪਹਿਲਾਂ ਹੀ ਜਾਰੀ ਕੀਤੇ ਗਏ ਭੁਗਤਾਨ ਅਤੇ ਭਵਿੱਖ ਦੇ ਬਿੱਲ ਵੀ ਸ਼ਾਮਲ ਸਨ। ਉਸ ਨੇ ਕਿਹਾ ਕਿ ਹਾਲਾਂਕਿ ਉਸ ਨੇ ਨਿਤੀਸ਼ ਕੁਮਾਰ ਨੂੰ ਭੁਗਤਾਨ ਜਾਰੀ ਕਰਨ ਲਈ ਵਾਰ-ਵਾਰ ਬੇਨਤੀ ਕੀਤੀ, ਪਰ ਉਹ ਰਿਸ਼ਵਤ ਦੇਣ ਦੀ ਜ਼ਿੱਦ 'ਤੇ ਅੜੇ ਰਹੇ।

Posted By: Daily Suraj Bureau

Latest News