Daily Suraj

ਪੰਜਾਬੀ

ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 3 ਮੌਤਾਂ

15 Nov, 2025 06:19 PM

ਇੱਥੇ ਨਾਭਾ ਪਟਿਆਲਾ ਸੜਕ ’ਤੇ ਘਮਰੌਦਾ ਪਿੰਡ ਦੇ ਨਜ਼ਦੀਕ ਦੇਰ ਰਾਤ ਦੋ ਗੱਡੀਆਂ ਦੀ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਾਭਾ ਦੇ ਵਸਨੀਕ ਪ੍ਰਵੀਨ ਮਿੱਤਲ ਗੋਗੀ ਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਪਟਿਆਲਾ ਤੋਂ ਵਾਪਸ ਆ ਰਹੇ ਸੀ। ਦੂਜੇ ਪਾਸੇ ਇੱਕ ਵਿਅਕਤੀ ਔਡੀ ਕਾਰ ਵਿੱਚ ਇੱਕ ਸਵਾਰ ਹੋ ਕੇ ਨਾਭਾ ਤੋਂ ਪਟਿਆਲਾ ਵੱਲ ਜਾ ਰਿਹਾ ਸੀ, ਜਿਸ ਦੀ ਅਜੇ ਪਛਾਣ ਹੋਣੀ ਬਾਕੀ ਹੈ।


ਰੋਹਟੀ ਪੁਲ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਔਡੀ ਚਾਲਕ ਕਾਫੀ ਤੇਜ਼ ਸੀ ਤੇ ਸ਼ਾਇਦ ਓਵਰਟੇਕ ਕਰਦੇ ਸਮੇਂ ਉਹ ਸੜਕ ਦੇ ਸੱਜੇ ਪਾਸੇ ਜ਼ਿਆਦਾ ਚਲਾ ਗਿਆ ਅਤੇ ਦੋਹਾਂ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ।


ਜ਼ਿਕਰਯੋਗ ਹੈ ਕਿ ਲੋਕਾਂ ਮੁਤਾਬਕ ਘਮਰੌਦਾ ਕੋਲ ਅਕਸਰ ਭਿਆਨਕ ਹਾਦਸਿਆਂ ਵਿੱਚ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਪ੍ਰ਼ਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ। ਨਾਭਾ ਵਿਖੇ ਧਾਰਮਿਕ ਸਮਾਗਮਾਂ ਵਿੱਚ ਮੋਢੀ ਰਹਿਣ ਵਾਲੇ ਪ੍ਰਵੀਨ ਮਿੱਤਲ ਦੀ ਮੌਤ ਬੇਵਕਤੀ ਮੌਤ ’ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਦੁੱਖ ਪ੍ਰਗਟ ਕੀਤਾ।

Posted By: Daily Suraj Bureau

Latest News