ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਤੇ ਮਾਨਸਿਕ ਰੋਗਾਂ ਦੇ ਕਾਰਨ ਤੇ ਹੱਲ ਸਬੰਧੀ ਸੈਮੀਨਾਰ ਆਯੋਜਿਤ
(ਜਗਸੀਰ ਸਿੰਘ)- ਤਰਕਸ਼ੀਲ ਸੁਸਾਈਟੀ ਪੰਜਾਬ ਦੀ ਇਕਾਈ ਚੰਨੋ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ "ਸਮਾਜ ਵਿੱਚ ਫੈਲ ਰਹੇ ਮਾਨਸਿਕ ਰੋਗ ਅਤੇ ਹੱਲ "ਅਤੇ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਤਰਕਸ਼ੀਲਤਾ ' ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਤਰਕਸ਼ੀਲ ਸੁਸਾਈਟੀ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ ਨੇ ਮਾਨਸਿਕ ਸਿਹਤ ਅਤੇ ਰੋਗਾਂ ਦੇ ਕਾਰਨ ਦਸਦਿਆਂ ਕਿਹਾ ਕੇ ਹਰ ਯੁੱਗ, ਹਰ ਮੁਲਕ ਅਤੇ ਖਿੱਤੇ ਦੇ ਮਾਨਸਿਕ ਰੋਗ ਵੀ ਉੱਥੋਂ ਦੀਆਂ ਸਮਾਜਕ ਹਾਲਾਤਾਂ ਦੇ ਅਨੁਸਾਰ ਹੀ ਹੁੰਦੇ ਹਨ, ਮੌਜੂਦਾ ਦੌਰ ਦੀਆਂ ਮਾਨਸਿਕ ਸਮੱਸਿਆਵਾਂ ਤੇ ਨਵੀਂ ਤਕਨਾਲੋਜੀ ਦਾ ਆਪਸ ਵਿੱਚ ਗਹਿਰਾ ਸੰਬੰਧ ਹੈ, ਇਸ ਦੇ ਟਾਕਰੇ ਲਈ ਤਰਕਸ਼ੀਲ ਵਿਚਾਰਧਾਰਾ ਅਪਣਾਓਨਾ ਹੀ ਹੱਲ ਹੈ ।ਦੂਸਰੇ ਬੁਲਾਰੇ ਤਰਕਸ਼ੀਲ ਦੇ ਸਾਬਕਾ ਮੁੱਖ ਸੰਪਾਦਕ ਅਤੇ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਤਰਕਸ਼ੀਲਤਾ ਤੇ ਖੁੱਲ ਕੇ ਵਿਚਾਰ ਦਿੱਤੇ, ਓਹਨਾਂ ਨੇ ਭਗਤ ਸਿੰਘ ਦੇ ਪੂਰੇ ਜੀਵਨ, ਵਿਚਾਰਧਾਰਾ ਅਤੇ ਮੌਜੂਦਾ ਦੌਰ ਦੀਆਂ ਚਣੌਤੀਆਂ ਦੇ ਸਨਮੁਖ ਕਰਵਾਉਂਦਿਆਂ ਫਾਸ਼ੀਵਾਦ ਅਤੇ ਲੋਕ ਵਿਰੋਧੀ ਸਾਮਰਾਜੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ।ਸੁਖਦੀਪ ਸੁੱਖਾ ਭਵਾਨੀਗੜ੍ਹ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਪ੍ਰਧਾਨਗੀ ਮੰਡਲ ਵਿੱਚ ਚਰਨਜੀਤ ਪਟਵਾਰੀ, ਵੈਨ ਵਿਭਾਗ ਦੇ ਸੂਬਾ ਮੁਖੀ ਮੋਹਨ ਬਡਲਾ, ਜਸਵੀਰ ਸੋਨੀ ਬੁਢਲਾਡਾ ਬਿਰਾਜਮਾਨ ਹੋਏ। ਸੁਆਲ ਜਵਾਬ ਸੈਸ਼ਨ ਵਿੱਚ ਆਗੂਆਂ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ। ਇਕਾਈ ਮੁਖੀ ਤਰਸੇਮ ਭਵਾਨੀਗੜ੍ਹ ਨੇ ਸਭ ਦਾ ਧੰਨਵਾਦ ਕੀਤਾ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਲੀਕੇ ਜਾਣਗੇ।ਇਸ ਮੌਕੇ ਜ਼ੋਨ ਆਗੂ ਰਾਮ ਕੁਮਾਰ ਪਟਿਆਲਾ, ਸਨੇਹਦੀਪ,ਵਿੱਤ ਮੁੱਖੀ ਓਮੇਸ਼ ਚੰਨੋ,ਰਾਣਾ ਕਾਲਾਝਾੜ, ਹਰਪ੍ਰੀਤ ਦਾਸ, ਹਰਿੰਦਰ ਸਿੰਘ,ਭੁੰਪਿਦਰ ਗੱਜੂਮਾਜਰਾ, ਜ਼ੋਰਾਂ ਸਿੰਘ,ਜੋਤੀ,ਜੈ ਨੰਦਨ, ਬਲਵੀਰ, ਜਸਵੀਰ, ਗੁਰਤੇਜ,ਬਿੰਸਰ ਸਿੰਘ, ਲਖਵਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਹਾਜ਼ਰ ਸਨ ।
Posted By: Daily Suraj Bureau