ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਆਈ.ਆਈ.ਟੀ. (ਆਈ.ਐਸ.ਐਮ.) ਧਨਬਾਦ ਨੇ ਸਮਾਜ ਸੇਵਾ ਲਈ ਡਾਇਰੈਕਟਰ ਐਵਾਰਡ ਦਿੱਤਾ
ਮੁੱਖ ਸਕੱਤਰ ਨੂੰ ਲੋਕ ਸੇਵਾ ਅਤੇ ਸਮਾਜਿਕ ਵਿਕਾਸ ਲਈ ਕੀਤਾ ਗਿਆ ਸਨਮਾਨਿਤ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਵਾਧਾ ਕਰਦਿਆਂ ਸਮਾਜ ਦੀ ਨਿਸ਼ਕਾਮ ਤੇ ਸੁਹਿਰਦ ਸੇਵਾ ਕਰਨ ਲਈ ਵੱਕਾਰੀ ਡਾਇਰੈਕਟਰ ਐਵਾਰਡ ਹਾਸਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪੁਰਸਕਾਰ ਮੁੱਖ ਸਕੱਤਰ ਨੂੰ ਉਨ੍ਹਾਂ ਦੀ ਵਿਦਿਅਕ ਸੰਸਥਾ ਆਈ.ਆਈ.ਟੀ. (ਆਈ.ਐਸ.ਐਮ.) ਧਨਬਾਦ ਵੱਲੋਂ ਦਿੱਤਾ ਗਿਆ ਹੈ, ਜਿੱਥੋਂ ਉਨ੍ਹਾਂ ਨੇ ਮਾਈਨਿੰਗ ਇੰਜੀਨੀਅਰਿੰਗ (1989 ਬੈਚ) ਵਿੱਚ ਬੀ. ਟੈਕ ਦੀ ਡਿਗਰੀ ਹਾਸਲ ਕੀਤੀ ਸੀ। ਸ਼੍ਰੀ ਕੇ.ਏ.ਪੀ. ਸਿਨਹਾ ਨੂੰ ਲੋਕਾਂ ਦੀ ਸੇਵਾ ਦੇ ਨਾਲ-ਨਾਲ ਸਮਾਜਿਕ ਵਿਕਾਸ ਵਿੱਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ, ਜੋ ਲੀਡਰਸ਼ਿਪ ਗੁਣਾਂ ਨੂੰ ਸਪਸ਼ਟ ਰੂਪ ’ਚ ਪ੍ਰਦਰਸ਼ਿਤ ਕਰਦਿਆਂ ਹੋਰਨਾਂ ਨੂੰ ਪ੍ਰੇਰਿਤ ਕਰਦੇ ਹਨ।
Posted By: Daily Suraj Bureau