Daily Suraj

ਪੰਜਾਬੀ

ਦਸਮ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਜਾਰੀ

31 Dec, 2025 02:41 PM

ਸੰਗਰੂਰ,(ਜਗਸੀਰ ਸਿੰਘ)- ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਅੰਮ੍ਰਿਤ ਵੇਲੇ ਦੀਆਂ ਪ੍ਰਭਾਤ ਫੇਰੀਆਂ ਦਾ ਪ੍ਰਵਾਹ ਜਾਰੀ ਹੈ। ਝੂਲਤੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ, ਪਰਮਿੰਦਰ ਸਿੰਘ ਸੋਬਤੀ, ਗੁਰਵਿੰਦਰ ਸਿੰਘ ਸਰਨਾ ਦੀ ਦੇਖ ਰੇਖ ਹੇਠ ਇਹਨਾਂ ਪ੍ਰਭਾਤ ਫੇਰੀਆਂ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੀਆਂ ਹਨ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸੰਚਾਲਨ ਅਧੀਨ ਪੇ੍ਮਜੀਤ ਸਿੰਘ ਹੀਰਾ, ਕਰਤਾਰ ਸਿੰਘ, ਦਲਵੀਰ ਸਿੰਘ ਬਾਬਾ, ਚਰਨਜੀਤ ਪਾਲ ਸਿੰਘ, ਗੁਰਕੰਵਲ ਸਿੰਘ, ਬੋਨੀ ਸਾਹਨੀ, ਗੁਰਸਿਮਰਨ ਸਿੰਘ, ਹਰਵਿੰਦਰ ਸਿੰਘ ਪੱਪੂ, ਪੀ੍ਤਮ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਅੰਮ੍ਰਿਤਪਾਲ ਸਿੰਘ, ਸਵਰਨ ਕੌਰ, ਮਹਿਕਪ੍ਰੀਤ ਕੌਰ, ਪਰਵਿੰਦਰ ਕੌਰ, ਕਿਰਨ ਦੂਆ, ਰੇਖਾ ਕਾਲੜਾ,ਮਨਜੀਤ ਕੌਰ, ਮਧੂ ਸ਼ਰਮਾ, ਸੁਰਿੰਦਰ ਕੌਰ, ਨਿਸ਼ਾ ਰਾਣੀ, ਰੰਜਨਪੀ੍ਤ ਕੌਰ, ਕੁਲਵਿੰਦਰ ਕੌਰ ਢੀਂਗਰਾ, ਗੁਰਬੀਰ ਕੌਰ ਆਦਿ ਸਮੇਤ ਛੋਟੇ ਛੋਟੇ ਬੱਚੇ ਸ਼ਬਦਾਂ ਅਤੇ ਕਵਿਤਾਵਾਂ ਰਾਹੀਂ ਮਾਹੌਲ ਸਿਰਜ ਰਹੇ ਹਨ। ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਜੰਟ ਸਿੰਘ, ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ , ਰਾਜਵਿੰਦਰ ਸਿੰਘ ਲੱਕੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਗਗਨਜੀਤ ਸਿੰਘ ਗੱਗੀ, ਬਲਜਿੰਦਰ ਸਿੰਘ, , ਹਰਵਿੰਦਰ ਸਿੰਘ ਲੱਕੀ ਸੋਬਤੀ, ਹਰਜੀਤ ਸਿੰਘ ਢੀਂਗਰਾ, ਗੁਰਮੀਤ ਸਿੰਘ, ਡਾ ਭੁਪਿੰਦਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਵਿੰਦਰ ਸਿੰਘ ਖੰਗੂੜਾ, ਕਰਨਵੀਰ ਸਿੰਘ ਮਾਨ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ ਨੋਨੀ, ਕਰਤਾਰ ਸਿੰਘ, ਭਾਈ ਸਤਵਿੰਦਰ ਸਿੰਘ ਭੋਲਾ, ਮਾਤਾ ਬਲਵੰਤ ਕੌਰ, ਸੰਤੋਸ਼ ਕੌਰ ਆਦਿ ਦੇ ਪ੍ਰਬੰਧਾਂ ਹੇਠ ਵੱਖ ਵੱਖ ਗੁਰੂ ਘਰਾਂ,ਮੁਹੱਲਿਆਂ, ਕਾਲੋਨੀਆਂ ਵਿੱਚ ਪ੍ਰਭਾਤ ਫੇਰੀਆਂ ਦੌਰਾਨ ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅਤੇ ਦੁੱਧ,ਚਾਹ, ਕੋਫੀ , ਸੂਪ ਸਮੇਤ ਅਨੇਕ ਪਦਾਰਥਾਂ ਨਾਲ ਸੇਵਾ ਕੀਤੀ ਜਾ ਰਹੀ ਹੈ। ਕਮੇਟੀ ਵੱਲੋਂ ਲੰਗਰ ਪ੍ਰਬੰਧਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਪ੍ਰਤਾਪ ਸਿੰਘ, ਮਨਵਿੰਦਰ ਸਿੰਘ ਸੋਬਤੀ, ਜਸਵਿੰਦਰ ਸਿੰਘ ਜੱਸਾ, ਭੁਪਿੰਦਰ ਸਿੰਘ ਪਿ੍ੰਸ, ਹਰਮਿੰਦਰ ਸਿੰਘ, ਰਾਜਨ ਸਰਨਾ, ਇੰਦਰਪ੍ਰੀਤ ਸਿੰਘ, ਕਿਸ਼ਨ ਸਿੰਘ ਕੋਹਲੀ ਰਵਨੀਤ ਕੌਰ ਆਦਿ ਪ੍ਰਭਾਤ ਫੇਰੀ ਦੌਰਾਨ ਵਿਸ਼ੇਸ ਸਹਿਯੋਗ ਦੇ ਰਹੇ ਹਨ। ਵੱਖ ਵੱਖ ਸੰਸਥਾਵਾਂ ਵੱਲੋਂ ਹਰਵਿੰਦਰ ਪਾਲ ਸਿੰਘ ਕੋਹਲੀ, ਗੁਰਮੀਤ ਸਿੰਘ ਨਾਗੀ, ਗੁਰਵਿੰਦਰ ਸਿੰਘ ਬੱਬੀ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਹਰਦੀਪ ਸਿੰਘ ਸਾਹਨੀ, ਮਨਵਿੰਦਰ ਸਿੰਘ ਸੋਬਤੀ, ਦਮਨਜੀਤ ਸਿੰਘ, ਹਰਵਿੰਦਰ ਕੌਰ, ਵਰਿੰਦਰ ਕੌਰ, ਸਤਿੰਦਰ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਰਜਵਿੰਦਰ ਕੌਰ ਆਦਿ ਸਮੇਤ ਵੱਖ ਵੱਖ ਮੁਹੱਲਿਆਂ ਦੀ ਸੰਗਤ ਰੋਜ਼ਾਨਾ ਹਾਜ਼ਰੀ ਭਰ ਰਹੀ ਹੈ। ਪ੍ਰਧਾਨ ਜੀ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ 2 ਜਨਵਰੀ ਤੱਕ ਜਾਰੀ ਰਹਿਣਗੀਆਂ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੁਰਿੰਦਰ ਪਾਲ ਸਿੰਘ ਸਿਦਕੀ, ਅਜਮੇਰ ਸਿੰਘ, ਕੁਲਵੰਤ ਸਿੰਘ ਨਾਗਰੀ ਦੀ ਦੇਖ ਰੇਖ ਹੇਠ 2 ਜਨਵਰੀ ਨੂੰ ਸਵੇਰੇ 10 ਵਜੇ ਵਿਦਿਆਰਥੀ ਕੀਰਤਨ ਦਰਬਾਰ ਹੋਵੇਗਾ ਜਦੋਂ ਕਿ 4 ਜਨਵਰੀ ਐਤਵਾਰ ਨੂੰ ਦੁਪਹਿਰ 2 ਵਜੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ , ਰਾਜਵਿੰਦਰ ਸਿੰਘ ਲੱਕੀ, ਨਰਿੰਦਰ ਪਾਲ ਸਿੰਘ ਸਾਹਨੀ, ਜਸਵਿੰਦਰ ਪਾਲ ਸਿੰਘ ਵਿੱਕੀ ਦੀ ਦੇਖ ਰੇਖ ਹੇਠ ਬਾਲ ਕਵੀ ਦਰਬਾਰ ਕਰਵਾਇਆ ਜਾਵੇਗਾ। ਪ੍ਕਾਸ਼ ਗੁਰਪੁਰਬ ਨੂੰ ਸਮਰਪਿਤ 3 ਜਨਵਰੀ ਨੂੰ ਸਵੇਰੇ 10.30 ਵਜੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਵੇਗਾ। ਇਹ ਨਗਰ ਕੀਰਤਨ ਸੁਨਾਮੀ ਗੇਟ, ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਗਊਸਾਲਾ ਰੋਡ, ਪੇ੍ਮ ਬਸਤੀ, ਬੱਸ ਸਟੈਂਡ, ਛੋਟਾ ਚੌਕ, ਵੱਡਾ ਚੌਕ, ਪਟਿਆਲਾ ਗੇਟ ਬਜ਼ਾਰ, ਗੁਰਦੁਆਰਾ ਸਾਹਿਬ ਸੰਤਪੁਰਾ, ਰਾਮ ਮੰਦਰ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਗੁਰਮੀਤ ਸਿੰਘ ਸਾਹਨੀ ਸਕੱਤਰ ਨੇ ਦੱਸਿਆ ਕਿ 5 ਜਨਵਰੀ ਨੂੰ ਦਿਨ ਅਤੇ ਰਾਤ ਦੇ ਗੁਰਮਤਿ ਸਮਾਗਮਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ , ਭਾਈ ਗੁਰਮਿੰਦਰ ਪਾਲ ਸਿੰਘ ਲਾਲ ਜੀ ਅਖੰਡ ਕੀਰਤਨੀ ਜਥਾ ਲੁਧਿਆਣਾ, ਭਾਈ ਇੰਦਰਜੀਤ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਜੀ ਤੇ ਸਾਥੀ ਟੈਕਸਲਾ ਟੀ ਵੀ ਵਾਲੇ ਦਿੱਲੀ, ਭਾਈ ਦਿਲਹਰਪੀ੍ਤ ਸਿੰਘ, ਸੁਰਜੀਤ ਸਿੰਘ ਪਟਿਆਲੇ ਵਾਲਿਆਂ ਤੋਂ ਇਲਾਵਾ ਭਾਈ ਪੇ੍ਮਜੀਤ ਸਿੰਘ ਹੀਰਾ ਸੰਗਰੂਰ ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਾਹਿਬ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਾਰੇ ਸਮਾਗਮਾਂ ਦੀ ਸਮਾਪਤੀ 6 ਜਨਵਰੀ ਦੇ ਰਾਤਰੀ ਬੇਮਿਸਾਲ ਕਵੀ ਦਰਬਾਰ ਨਾਲ ਹੋਵੇਗੀ ਜਿਸ ਵਿੱਚ ਡਾ: ਹਰੀ ਸਿੰਘ ਜਾਚਕ ਲੁਧਿਆਣਾ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੰਡਿਆਲਾ ਗੁਰੂ, ਡਾ ਸੁਖਵਿੰਦਰ ਕੌਰ ਪਠਾਨਕੋਟ ਅਤੇ ਸੰਗਰੂਰ ਦੀ ਉਭਰ ਰਹੀ ਕਵਿੱਤਰੀ ਬੀਬਾ ਮਹਿਕਪ੍ਰੀਤ ਕੌਰ ਅਤੇ ਪੇ੍ਮਜੀਤ ਸਿੰਘ ਹੈਪੀ ਤੇ ਲਾਭ ਸਿੰਘ ਝੱਮਟ ਕਵੀਸ਼ਰ ਵੀ ਹਾਜ਼ਰੀ ਭਰਨਗੇ। ਸਾਰੇ ਸਮਾਗਮਾਂ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

Posted By: Daily Suraj Bureau

Latest News