Daily Suraj

ਪੰਜਾਬੀ

ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਤੇਜਿੰਦਰਪਾਲ ਸੰਧੂ ਦੀ ਬਾਦਲ ਦਲ ਵਾਪਸੀ

08 Jan, 2026 04:58 PM

ਪਟਿਆਲਾ ਜ਼ਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਐਸ.ਐਸ.ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਨੂਪ ਇੰਦਰ ਕੌਰ ਸੰਧੂ ਘਰ ਵਾਪਸੀ ਕਰਦਿਆਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ... ਪਟਿਆਲਾ ਜ਼ਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਐਸ.ਐਸ.ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਨੂਪ ਇੰਦਰ ਕੌਰ ਸੰਧੂ ਘਰ ਵਾਪਸੀ ਕਰਦਿਆਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ। ਇਹ ਐਲਾਨ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕੀਤਾ ਜਿਸ ਦੌਰਾਨ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ। ਇਸ ਦੌਰਾਨ ਸ੍ਰੀ ਬਾਦਲ ਨੇ ਸੰਧੂ ਜੋੜੇ ਦਾ ਸਿਰੋਪਾਓ ਦੇ ਕੇ ਸਵਾਗਤ ਵੀ ਕੀਤਾ। ਇਸ ਮੌਕੇ ਤਜਿੰਦਰ ਸਿੰਘ ਮਿੱਡੂਖੇੜਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਦੇ ਪਿਤਾ ਮਰਹੂਮ ਜਸਦੇਵ ਸਿੰਘ ਸੰਧੂ ਅਤੇ ਮਾਤਾ ਮਰਹੂਮ ਜਸਦੇਵ ਕੌਰ ਸੰਧੂ ਵੀ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ ਜਦਕਿ ਸ੍ਰੀ ਸੰਧੂ ਨੇ ਵੀ 2012 ਵਿੱਚ ਸਨੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਹ ਸਖ਼ਤ ਮੁਕਾਬਲੇ ਵਿੱਚ ਕਾਂਗਰਸ ਆਗੂ ਲਾਲ ਸਿੰਘ ਕੋਲੋਂ ਚੋਣ ਹਾਰ ਗਏ ਸਨ।

Posted By: Daily Suraj Bureau

Latest News