Daily Suraj

ਪੰਜਾਬੀ

ਲਾਇਨਜ਼ ਕਲੱਬ ਨੇ ਸ਼ੂਗਰ ਟੈਸਟਿੰਗ ਕੈਂਪ ਕਰਵਾਇਆ, 250 ਦੇ ਕਰੀਬ ਵਿਅਕਤੀਆਂ ਦੀ ਕੀਤੀ ਜਾਂਚ

07 Dec, 2024 05:30 AM

ਡੇਰਾਬੱਸੀ : ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਆਈਸੀਆਈਸੀਆਈ ਬੈਂਕ ਦੀ ਡੇਰਾਬੱਸੀ ਸ਼ਾਖਾ ਦੇ ਸਹਿਯੋਗ ਨਾਲ ਬੈਂਕ ਅਹਾਤੇ ਵਿੱਚ ਸ਼ੂਗਰ ਟੈਸਟਿੰਗ ਕੈਂਪ ਲਗਾਇਆ ਗਿਆ। ਇਸ ਮੌਕੇ 250 ਦੇ ਕਰੀਬ ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਵਿੱਚ ਬੈਂਕ ਮੈਨੇਜਰ ਦੇ ਨਾਲ-ਨਾਲ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਬੈਂਕ ਵਿੱਚ ਆਏ ਗ੍ਰਾਹਕਾਂ ਦਾ ਸ਼ੂਗਰ ਲੈਵਲ ਦੀ ਵੀ ਜਾਂਚ ਕੀਤੀ ਗਈ। ਜੀਵਨ ਜੋਤੀ ਹਸਪਤਾਲ ਦੇ ਡਾਕਟਰਾਂ ਵੱਲੋਂ ਚੈੱਕਅੱਪ ਕੀਤਾ ਗਿਆ। ਇਸ ਮੌਕੇ ਡਾਕਟਰਾਂ ਨੇ ਬੈਂਕ ਵਿੱਚ ਆਏ ਗਾਹਕਾਂ ਨੂੰ ਸ਼ੂਗਰ ਲੈਵਲ ਵਧਣ ਜਾਂ ਘਟਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾਕਟਰਾਂ ਨੇ ਦੱਸਿਆ ਕਿ ਅਸੀਂ ਆਪਣੀ ਖੁਰਾਕ ਨੂੰ ਠੀਕ ਕਰਕੇ ਅਤੇ ਨਿਯਮਤ ਸੈਰ ਕਰਕੇ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹਾਂ। ਡਾਕਟਰਾਂ ਨੇ ਦੱਸਿਆ ਕਿ ਜੇਕਰ ਸ਼ੂਗਰ ਲੈਵਲ ਅਨਿਯਮਤ ਹੈ ਤਾਂ ਸਾਨੂੰ ਕਿਡਨੀ, ਦਿਲ ਆਦਿ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਨੂੰ ਆਪਣੇ ਸ਼ੂਗਰ ਲੈਵਲ ਨੂੰ ਠੀਕ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਆਪਣੇ ਸ਼ੂਗਰ ਲੈਵਲ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਆਈਸੀਆਈਸੀਆਈ ਬੈਂਕ ਦੇ ਮੈਨੇਜਰ ਈਸ਼ਾਨ ਸਾਹਨੀ ਨੇ ਡਾਕਟਰਾਂ ਅਤੇ ਲਾਇਨਜ਼ ਕਲੱਬ ਦਾ ਧੰਨਵਾਦ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਸਮੇਤ ਬੈਂਕ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।

Posted By: Daily Suraj Bureau

Latest News