Daily Suraj

ਪੰਜਾਬੀ

ਕੈਮੀਕਲ ਡਿਜ਼ਾਸਟਰ ਤੇ ਰਾਜ ਪੱਧਰੀ ਮੌਕ ਡਰਿੱਲ 6 ਮਾਰਚ ਨੂੰ, ਬੈਠਕ ਦੌਰਾਨ ਡੀਸੀ ਨੇ ਤਿਆਰੀਆਂ ਦਾ ਲਿਆ ਜਾਇਜ਼ਾ

04 Mar, 2025 11:26 PM

ਐੱਸਏਐੱਸ ਨਗਰ : ਡੇਰਾਬੱਸੀ ਵਿਖੇ 6 ਮਾਰਚ ਨੂੰ ਹੋਣ ਵਾਲੀ ਇਕ ਦਿਨਾਂ ਕੈਮੀਕਲ ਡਿਜ਼ਾਸਟਰ ਤੇ ਰਾਜ ਪੱਧਰੀ ਮੌਕ ਡਰਿੱਲ, ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੀਸੀ ਸ੍ਰੀਮਤੀ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੀ ਉੱਚ ਪੱਧਰੀ ਬੈਠਕ ਕੀਤੀ ਗਈ। 

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁੱਢਲੀ ਚਿਕਿਤਸਾ, ਹੜ੍ਹ, ਸੀਬੀਆਰਐੱਨ ਐਮਰਜੈਂਸੀਜ਼, ਮੌਕ ਡਰਿੱਲ ਜਿਵੇਂ ਕਿ ਫਾਇਰ, ਭੁਚਾਲ ਅਤੇ ਹੋਰ ਆਪਦਾਵਾਂ ਜੋ ਕਿ ਪੰਜਾਬ ਵਿੱਚ ਵਾਪਰਨੀਆਂ ਸੰਭਵ ਹਨ, ਬਾਰੇ ਤਿਆਰ ਰਹਿਣ ਅਤੇ ਅਗੇਤੇ ਤੌਰ ਤੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। 

ਇਸ ਦੌਰਾਨ ਕੈਮੀਕਲ ਡਿਜ਼ਾਸਟਰ ਮੌਕ ਡਰਿੱਲ ਦੇ ਸਬੰਧ ਵਿੱਚ ਪਹੁੰਚੀ ਕੇਂਦਰੀ ਟੀਮ ਵੱਲੋਂ ਦੱਸਿਆ ਗਿਆ ਕਿ ਕੈਮੀਕਲ ਡਿਜ਼ਾਸਟਰ ’ਤੇ ਅਧਾਰਿਤ ਰਾਜ ਪੱਧਰੀ ਇਕ ਦਿਨਾਂ ਮੌਕ ਡਰਿਲ ਜੋ ਕਿ ਡੇਰਾਬਸੀ ਵਿਖੇ 6 ਮਾਰਚ ਨੂੰ ਹੋਵੇਗੀ, ਵਿੱਚ ਕੈਮੀਕਲ ਡਿਜ਼ਾਸਟਰ (ਰਸਾਇਣਿਕ ਆਪਦਾ) ਹੋਣ ਦੀ ਸੂਰਤ ਵਿੱਚ ਆਪਣਾ ਅਤੇ ਦੂਸਰਿਆਂ ਲੋਕਾਂ ਦਾ ਕਿਵੇਂ ਬਚਾਅ ਕੀਤਾ ਜਾਣਾ ਹੈ, ਸਬੰਧੀ ਦੱਸਿਆ ਜਾਵੇਗਾ।

 ਡਿਪਟੀ ਕਮਿਸ਼ਨਰ ਨੇ ਬੈਠਕ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਪਾਸ ਹਰ ਕੁਦਰਤੀ ਆਫ਼ਤ ਨਾਲ ਨਜਿੱਠਣ ਦੇ ਉਪਕਰਣ ਅਤੇ ਸਾਧਨ ਤਿਆਰ ਹੋਣੇ ਜ਼ਰੂਰੀ ਹਨ ਤਾਂ ਜੋ ਲੋੜ ਪੈਣ ’ਤੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਏਡੀਸੀ ਸੋਨਮ ਚੌਧਰੀ, ਐੱਸਡੀਐੱਮ ਮੁਹਾਲੀ ਦਮਨਦੀਪ ਕੌਰ, ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

Posted By: Daily Suraj Bureau

Latest News