ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ 21 ਸਾਲਾ ਸਮਾਜਸੇਵੀ ਵੰਸ਼ ਵਾਲੀਆ
ਬਲੱਡ ਕੈਂਸਰ ਦੀ ਬਿਮਾਰੀ ਨਾਲ ਪੀੜਤ ਬੱਚੇ ਲਈ ਐਸ.ਡੀ.ਪੀ. (ਸੈਲ) ਦਾਨ ਕਰਕੇ ਇਲਾਜ ਵਿੱਚ ਕੀਤੀ ਮਦਦ ਇਸ ਤੋਂ ਪਹਿਲਾਂ ਵੀ ਕਈ ਵਾਰੀ ਬਲੱਡ ਦਾਨ ਕਰਕੇ ਨਿਭਾ ਚੁਕੇ ਹਨ ਇਨਸਾਨੀਅਤ ਦਾ ਫਰਜ ਸੰਗਰੂਰ, - ਵਰਤਮਾਨ ਸਮੇਂ ਵਿੱਚ ਜਿੱਥੇ ਨਸ਼ਿਆਂ ਦੇ ਰੁਝਾਨ ਵੱਲ ਤੇਜ਼ੀ ਨਾਲ ਵੱਧ ਰਹੀ ਨੌਜਵਾਨ ਪੀੜੀ ਨੂੰ ਬਚਾਉਣਾ ਇੱਕ ਅਹਿਮ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਸਮਾਜ ਵਿੱਚ ਕੁਝ ਅਜਿਹੇ ਨੌਜਵਾਨ ਵੀ ਹਨ, ਜੋ ਆਪਣੇ ਪਰਿਵਾਰ ਦੇ ਵਿਰਾਸਤ ਚੋਂ ਮਿਲੇ ਸਮਾਜ ਸੇਵਾ ਦੇ ਜਜ਼ਬੇ ਨੂੰ ਅੱਗੇ ਵਧਾਉਂਦੇ ਹੋਏ ਛੋਟੀ ਉਮਰ ਵਿੱਚ ਹੀ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਅਜਿਹੀ ਹੀ ਨੌਜਵਾਨ ਹਨ ਸੰਗਰੂਰ ਨਿਵਾਸੀ ਵੰਸ਼ ਵਾਲੀਆ, ਜੋ ਆਪਣੇ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਦਿਖਾਏ ਰਸਤੇ ਉੱਪਰ ਚਲਦਿਆਂ ਅਕਸਰ ਸਮਾਜ ਸੇਵਾ ਦੇ ਫਰਜ਼ ਨੂੰ ਨਿਭਾਉਂਦੇ ਰਹਿੰਦੇ ਹਨ। ਇਸੇ ਲੜੀ ਤਹਿਤ ਬੀਤੇ ਦਿਨ ਵੰਸ਼ ਵਾਲੀਆਂ ਵੱਲੋਂ ਬਲੱਡ ਕੈਂਸਰ ਨਾਲ ਪੀੜਿਤ ਇੱਕ ਛੋਟੇ ਬੱਚੇ ਨੂੰ ਐਸਡੀਪੀ (ਸੈਁਲ) ਦਾਨ ਕਰਕੇ ਉਸ ਦੇ ਇਲਾਜ ਵਿੱਚ ਸਹਾਇਤਾ ਕੀਤੀ ਗਈ ਹੈ। ਵਰਨਨ ਯੋਗ ਹੈ ਕਿ ਵੰਸ਼ ਵਾਲੀਆ ਸਿਰਫ 21 ਸਾਲ ਦੇ ਹਨ ਅਤੇ ਹੁਣ ਤੱਕ ਉਹ ਕਰੀਬ 8 ਵਾਰ ਬਲੱਡ ਦਾਨ ਕਰਕੇ ਆਪਣੇ ਇਨਸਾਨੀਅਤ ਪ੍ਰਤੀ ਫਰਜ਼ ਨੂੰ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਮੇਂ ਸਮੇਂ 'ਤੇ ਆਪਣੇ ਪਿਤਾ ਸਮਾਜ ਸੇਵੀ ਅਮਿਤ ਵਾਲੀਆ ਅਤੇ ਅੰਸ਼ ਵਾਲੀਆਂ ਦੀ ਸਹਾਇਤਾ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦ ਅਪਾਹਜਾਂ ਨੂੰ ਟਰਾਈ ਸਾਈਕਲਾਂ ਤੇ ਵਹੀਲ ਚੇਅਰਾਂ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਸਿਲਾਈ ਮਸ਼ੀਨਾਂ ਆਦਿ ਸੇਵਾਵਾਂ ਵੀ ਨਿਭਾਉਂਦੇ ਰਹਿੰਦੇ ਹਨ। ਵੰਸ਼ ਵਾਲਿਆਂ ਨੂੰ ਇਸ ਸਮਾਜ ਸੇਵਾ ਦਾ ਜਜ਼ਬਾ ਆਪਣੇ ਪਰਿਵਾਰ ਤੋਂ ਹੀ ਮਿਲਿਆ ਹੈ। ਉਹਨਾਂ ਦਾ ਪੂਰਾ ਪਰਿਵਾਰ ਹੀ ਮਾਨਵ ਸੇਵਾ ਨੂੰ ਸਮਰਪਿਤ ਹੈ। ਵੰਸ਼ ਵਾਲੀਆ ਦੇ ਪਿਤਾ ਸ੍ਰੀ ਅਮਿਤ ਵਾਲੀ ਹੈ ਜੀ ਹੁਣ ਤੱਕ 55 ਵਾਰ ਆਪਣਾ ਬਲੱਡ ਦਾਨ ਕਰ ਚੁੱਕੇ ਹਨ, ਜਦੋਂ ਕਿ ਮਾਤਾ ਜੀ ਸ਼੍ਰੀਮਤੀ ਰੀਮਾ ਵਾਲੀਆ 8 ਵਾਰ ਤੇ ਛੋਟਾ ਭਰਾ ਅੰਸ਼ ਵਾਲੀਆ (20 ਸਾਲ) ਵੀ 3-4 ਵਾਰ ਖੂਨਦਾਨ ਕਰਕੇ ਆਪਣਾ ਮਨੁੱਖਤਾ ਪ੍ਰਤੀ ਫਰਜ ਨਿਭਾ ਚੁੱਕੇ ਹਨ। ਵੰਸ਼ ਵਾਲੀਆ ਵੱਲੋਂ ਮਹਿਜ 21 ਸਾਲ ਦੀ ਉਮਰ ਵਿੱਚ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਕਾਬਲੇ ਤਾਰੀਫ ਹਨ ਜੋ ਉਸਨੂੰ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਬਣਾਉਂਦੇ ਹਨ|
Posted By: Daily Suraj Bureau