ਪ੍ਰਧਾਨ ਮੰਤਰੀ ਮੋਦੀ ਜਾਰਡਨ ਤੋਂ ਇਥੋਪੀਆ: ਅੰਤਰਰਾਸ਼ਟਰੀ ਦੌਰੇ ਲਈ ਤਿਆਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚਾਰ ਦਿਨਾਂ ਦੇ ਤਿੰਨ-ਦੇਸ਼ੀ ਦੌਰੇ ਦੇ ਦੂਜੇ ਪੜਾਅ ਤਹਿਤ ਜਾਰਡਨ ਤੋਂ ਇਥੋਪੀਆ ਲਈ ਰਵਾਨਾ ਹੋ ਗਏ ਹਨ। ਜਾਰਡਨ ਦੇ ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ II ਨੇ ਖੁਦ ਕਾਰ ਚਲਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ ਤੱਕ ਪਹੁੰਚਾਇਆ ਅਤੇ ਉਨ੍ਹਾਂ ਨੂੰ ਵਿਦਾ ਕੀਤਾ।
ਆਪਣੀ ਇਥੋਪੀਆ ਦੀ ਪਹਿਲੀ ਯਾਤਰਾ ਦੌਰਾਨ, ਪੀਐਮ ਮੋਦੀ ਉੱਥੋਂ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਭਾਰਤ ਦੇ ‘ਲੋਕਤੰਤਰ ਦੀ ਮਾਂ’ (Mother of Democracy) ਵਜੋਂ ਸਫ਼ਰ ਅਤੇ ਗਲੋਬਲ ਸਾਊਥ ਲਈ ਭਾਰਤ-ਇਥੋਪੀਆ ਭਾਈਵਾਲੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਨਗੇ।
ਉਹ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਕਿੰਗ ਅਬਦੁੱਲਾ II ਦੇ ਸੱਦੇ ’ਤੇ ਓਮਾਨ ਪਹੁੰਚੇ ਸਨ। ਇਸ ਦੌਰੇ ਦੌਰਾਨ ਭਾਰਤ ਅਤੇ ਜਾਰਡਨ ਵਿਚਕਾਰ ਕਈ ਅਹਿਮ ਸਮਝੌਤਿਆਂ (MoUs) ਜਿਵੇਂ ਸੱਭਿਆਚਾਰ ਅਤੇ ਨਵਿਆਉਣਯੋਗ ਊਰਜਾ, ਜਲ ਪ੍ਰਬੰਧਨ ਅਤੇ ਡਿਜੀਟਲ ਪਬਲਿਕ ਇਨਫਰਾਸਟਰੱਕਚਰ ਅਤੇ ਪੇਤਰਾ (Petra) ਅਤੇ ਐਲੋਰਾ (Ellora) ਵਿਚਕਾਰ ‘ਟਵਿਨਿੰਗ’ ਸਮਝੌਤਾ (ਦੋਵਾਂ ਇਤਿਹਾਸਕ ਸਥਾਨਾਂ ਨੂੰ ਜੋੜਨ ਲਈ) ’ਤੇ ਹਸਤਾਖਰ ਕੀਤੇ ਗਏ।
ਇਥੋਪੀਆ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਇਸ ਯਾਤਰਾ ਦੇ ਤੀਜੇ ਅਤੇ ਆਖਰੀ ਪੜਾਅ ਲਈ ਓਮਾਨ ਜਾਣਗੇ।
Posted By: Daily Suraj Bureau