Daily Suraj

ਪੰਜਾਬੀ

ਟਰੱਸਟ ਨੇ ਕਾਂਗੜ ਸਕੂਲ ਦੇ ਬੱਚਿਆਂ ਦਾ ਸਨਮਾਨ ਕੀਤਾ

27 May, 2025 10:31 PM

ਭਗਤਾ ਭਾਈਕਾ : ਸਤਿਨਾਮ ਸਰਵ ਕਲਿਆਣ ਟਰੱਸਟ ਚੰਡੀਗੜ੍ਹ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਧਾਰਮਿਕ ਪ੍ਰੀਖਿਆ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਵਾਲੇ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਬੱਚਿਆਂ ਨੂੰ ਇਨਾਮ ਵੰਡੇ ਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਜਮਾਤ ਪਹਿਲੀ ਵਿਚੋਂ ਸੁਨੇਹਦੀਪ ਕੌਰ, ਜਮਾਤ ਦੂਜੀ ਵਿਚੋਂ ਗੁਰਤੀਰਥ ਕੌਰ, ਜਮਾਤ ਤੀਜੀ ਵਿਚੋਂ ਰਾਵੀਆ ਬੇਗਮ, ਜਮਾਤ ਚੌਥੀ ਵਿਚੋਂ ਰਾਜਵੀਰ ਕੌਰ, ਜਮਾਤ ਛੇਵੀਂ ਵਿਚੋਂ ਅਨਮੋਲਪ੍ਰੀਤ ਕੌਰ, ਜਮਾਤ ਸੱਤਵੀਂ ਵਿਚੋਂ ਜਸਮੀਤ ਕੌਰ, ਜਮਾਤ ਨੌਵੀਂ ਵਿਚੋਂ ਸ਼ਰਨ ਕੌਰ, ਜਮਾਤ ਗਿਆਰਵੀਂ ਵਿਚੋਂ ਖੁਸ਼ਪ੍ਰੀਤ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਜਦ ਕਿ ਜਮਾਤ ਪਹਿਲੀ ਵਿਚੋਂ ਮਨਵੀਰ ਕੌਰ, ਜਮਾਤ ਦੂਜੀ ਵਿਚੋਂ ਸੱਚਪ੍ਰੀਤ ਕੌਰ, ਜਮਾਤ ਤੀਜੀ ਰਾਜਵੀਰ ਕੌਰ, ਜਮਾਤ ਚੌਥੀ ਵਿਚੋਂ ਆਰਯੂ, ਜਮਾਤ ਛੇਵੀਂ ਵਿਚੋਂ ਜਸਪ੍ਰੀਤ ਕੌਰ, ਜਮਾਤ ਸੱਤਵੀਂ ਵਿਚੋਂ ਇੰਦਰਜੀਤ ਕੌਰ, ਜਮਾਤ ਨੌਵੀਂ ਵਿਚੋਂ ਸੁਧਾ ਸ਼ਰਮਾ, ਜਮਾਤ ਗਿਆਰਵੀਂ ਵਿਚੋਂ ਹਰਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਜਮਾਤ ਪਹਿਲੀ ਵਿਚੋਂ ਰਣਵੀਰ ਸਿੰਘ, ਜਮਾਤ ਦੂਜੀ ਵਿਚੋਂ ਤਰਨਵੀਰ ਕੌਰ, ਜਮਾਤ ਤੀਜੀ ਵਿਚੋਂ ਸਿਮਰਨਪ੍ਰੀਤ ਕੌਰ, ਜਮਾਤ ਚੌਥੀ ਵਿਚੋਂ ਗੁਰਨੂਰ, ਜਮਾਤ ਛੇਵੀਂ ਵਿਚੋਂ ਸੁਮਨਪ੍ਰੀਤ ਕੌਰ, ਜਮਾਤ ਸੱਤਵੀਂ ਵਿਚੋਂ ਨਵਜੋਤ ਕੌਰ, ਜਮਾਤ ਨੌਵੀਂ ਵਿਚੋਂ ਹਨੀ ਸਿੰਘ, ਜਮਾਤ ਗਿਆਰਵੀਂ ਵਿਚੋਂ ਖੁਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪੁਜ਼ੀਸ਼ਨਾਂ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਧਾਰਮਿਕ ਵਿਸ਼ੇ ਦੇ ਅਧਿਆਪਕਾ ਪਲਵਿੰਦਰ ਕੌਰ ਜਲਾਲ ਨੇ ਸਤਿਨਾਮ ਸਰਵ ਕਲਿਆਣ ਟਰੱਸਟ ਚੰਡੀਗੜ੍ਹ ਦਾ ਧੰਨਵਾਦ ਕਰਦੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਪ੍ਰੀਖਿਆ ਵਿੱਚੋਂ ਵਧੀਆ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗਗਨਦੀਪ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਅੰਤਪ੍ਰੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ,ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਮੌਜੂਦ ਸਨ।

#KangraSchool #StudentHonour #TrustInitiative #EducationSupport #AcademicExcellence #StudentRecognition

Posted By: Daily Suraj Bureau

Latest News