Daily Suraj

ਪੰਜਾਬੀ

ਝਾਰਖੰਡ : ਆਈ.ਈ.ਡੀ. ਧਮਾਕੇ 'ਚ ਇਕ ਸੀ.ਆਰ.ਪੀ.ਐਫ. ਸਬ-ਇੰਸਪੈਕਟਰ ਜ਼ਖਮੀ

18 Mar, 2025 11:33 PM

ਚਾਈਬਾਸਾ (ਝਾਰਖੰਡ) : ਚਾਈਬਾਸਾ ਦੇ ਜਰਾਏਕੇਲਾ ਖੇਤਰ ਵਿਚ ਇਕ ਆਈ.ਈ.ਡੀ. ਧਮਾਕੇ ਵਿਚ ਇਕ ਸੀ.ਆਰ.ਪੀ.ਐਫ. ਸਬ-ਇੰਸਪੈਕਟਰ ਜ਼ਖਮੀ ਹੋ ਗਿਆ। 

ਇਹ ਧਮਾਕਾ ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਨਕਸਲੀਆਂ ਨਾਲ ਮੁਕਾਬਲੇ ਤੋਂ ਬਾਅਦ ਹੋਇਆ। ਜ਼ਖਮੀ ਸਬ-ਇੰਸਪੈਕਟਰ ਦੀ ਹਾਲਤ ਸਥਿਰ ਹੈ ਅਤੇ ਉਸਨੂੰ ਇਲਾਜ ਲਈ ਰਾਂਚੀ ਲਿਜਾਇਆ ਜਾ ਰਿਹਾ ਹੈ।

Posted By: Daily Suraj Bureau

Latest News