Daily Suraj

ਪੰਜਾਬੀ

ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੇ ਵਿਭਾਗ ਦੇ ਮੁੱਖ ਦਫਤਰ ਅੱਗੇ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਦਿੱਤਾ ਧਰਨਾ

28 May, 2026 05:48 PM

ਠੇਕੇਦਾਰਾਂ ,ਕੰਪਨੀਆਂ ਨੂੰ ਸੀਵਰੇਜ ਬੋਰਡ ਵਿੱਚੋਂ ਬਾਹਰ ਕੱਢ ਕੇ ਕੱਚੇ ਮੁਲਾਜ਼ਮਾਂ ਨੂੰ ਕੀਤਾ ਜਾਵੇ ਰੈਗੂਲਰ :- ਸ਼ੇਰ ਸਿੰਘ ਖੰਨਾ (ਜਗਸੀਰ ਲੌਂਗੋਵਾਲ ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਦਫ਼ਤਰ ਸੈਕਟਰ 27 ਮੱਧਿਆਂ ਮਾਰਗ ਚੰਡੀਗੜ੍ਹ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ (ਰਜਿ :-23) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੇ ਅਗਵਾਈ ਹੇਠ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਰੋਸ ਧਰਨਾ ਦਿੱਤਾ ਗਿਆ । ਇਸ ਮੌਕੇ ਸੂਬਾ ਆਗੂ ਗਗਨਦੀਪ ਸਿੰਘ ਸੁਨਾਮ ,ਗੁਰਵਿੰਦਰ ਸਿੰਘ ਧਾਲੀਵਾਲ, ਚਮਕੌਰ ਸਿੰਘ ਮਹਿਲਾ, ਪ੍ਰਦੀਪ ਕੁਮਾਰ ਚੀਮਾ, ਗੋਰਾ ਸਿੰਘ ਮੌੜ ਮੰਡੀ, ਰਾਹੁਲ ਸਹਿਗਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ 15-20 ਸਾਲਾਂ ਤੋਂ ਸੀਵਰੇਜ ਬੋਰਡ ਦੇ ਵਿੱਚ ਠੇਕੇਦਾਰਾਂ ਸੋਸਾਇਟੀਆਂ ਅਤੇ ਗ੍ਰੇਟਸ ਵਰਗੀਆਂ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਆ ਰਹੇ ਹਾਂ । ਪੂਰੇ ਪੰਜਾਬ ਦੇ ਅੰਦਰ ਅਸੀਂ 2500 ਦੇ ਕਰੀਬ ਮੁਲਾਜ਼ਮ ਦਸ ਗਿਆਰਾਂ ਹਜ਼ਾਰ ਦੀ ਨੌਕਰੀ ਕਰ ਰਹੇ ਹਾਂ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਠੇਕੇਦਾਰਾਂ ਤੇ ਕੰਪਨੀਆਂ ਨੂੰ ਬਾਹਰ ਕੱਢ ਕੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ। ਭਗਵੰਤ ਮਾਨ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ। ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਵੀ ਮੋਰਚੇ ਨਾਲ ਮੀਟਿੰਗਾਂ ਕਰਕੇ ਬਹੁਤ ਵਾਰ ਭਰੋਸਾ ਦਿੱਤਾ ਜਾ ਚੁੱਕਾ ਹੈ ਕਿ ਤੁਹਾਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਅਤੇ ਗੁਜਾਰੇ ਜੋਗੀ ਤਨਖਾਹ ਦਿੱਤੀ ਜਾਵੇਗੀ ਜੋ ਅੱਜ ਤੱਕ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਜਿੰਨਾ ਚਿਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਸਾਨੂੰ ਸੀਵਰੇਜ ਬੋਰਡ ਵਿੱਚ ਲਿਆ ਕੇ ਰੈਗੂਲਰ ਨਹੀਂ ਕੀਤਾ ਜਾਂਦਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਇਸ ਮੌਕੇ ਯਾਦਵਿੰਦਰ ਸਿੰਘ ਯਾਦੀ ,ਮੇਜਰ ਸਿੰਘ ਨਵਾਂ ਸ਼ਹਿਰ, ਜਸਵੀਰ ਸਿੰਘ ਭੀਖੀ, ਗਗਨਦੀਪ ਸਿੰਘ ਫਿਰੋਜ਼ਪੁਰ, ਜਗਦੇਵ ਸਿੰਘ ਫਿਰੋਜ਼ਪੁਰ,ਭੁਪਿੰਦਰ ਸਿੰਘ ਲੌਂਗੋਵਾਲ,ਕਰਮਜੀਤ ਸਿੰਘ ਮਲੋਟ,ਬੀਰਬਲ ਭੀਖੀ,ਪ੍ਰਧਾਨ ਜਸਵੀਰ ਸਿੰਘ ਜੱਸੀ,ਹਰਪਾਲ ਸਿੰਘ ਸੰਗਰੂਰ,ਕਰਮ ਚੰਦ ਦਿੜਬਾ, ਗੁਰਪ੍ਰੀਤ ਸਿੰਘ ਮੌੜ,ਮੇਵਾ ਸਿੰਘ ਸਰਦੂਲਗੜ੍ਹ, ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ, ਬਲਵੀਰ ਸਿੰਘ ਬੰਗਾ, ਪ੍ਰਮੋਦ ਕੁਮਾਰ ਖਨੋਰੀ, ਲੋਕੇਸ਼ ਕੁਮਾਰ ਚੀਮਾ, ਦਿਨੇਸ਼ ਮਾਨਸਾ, ਪੁੰਨੂ ਮਾਨਸਾ, ਹਰਪ੍ਰੀਤ ਸਿੰਘ ਬਰੀਵਾਲਾ,ਅਸ਼ੋਕ ਗਿੱਦੜਬਾਹਾ, ਭੁਪਿੰਦਰ ਸਿੰਘ, ਜਤਿੰਦਰ ਸਿੰਘ ਪਾਇਲ, ਦਰਸ਼ਨ ਸਿੰਘ ਲੌਂਗੋਵਾਲ, ਕਰਨੈਲ ਸਿੰਘ ਫਤਿਹਗੜ੍ਹ ਸਾਹਿਬ, ਜਗਧੀਰ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।

Posted By: Daily Suraj Bureau

Latest News