Daily Suraj

ਪੰਜਾਬੀ

ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ, ਤਿੰਨ ਫ਼ਾਇਰਿੰਗ ਮਾਮਲੇ ਸੁਲਝਾਏ

30 May, 2025 12:32 AM

ਮੋਹਾਲੀ : ਮੋਹਾਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਤਿੰਨ ਵੱਖ-ਵੱਖ ਫ਼ਾਇਰਿੰਗ ਮਾਮਲਿਆਂ ਨੂੰ ਹੱਲ ਕੀਤਾ ਹੈ। ਇਸ ਸਬੰਧੀ  Sirivennela, IPS, SP ਸਿਟੀ ਐਸ.ਏ.ਐਸ ਨਗਰ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਫੇਜ਼-1 ਮੋਹਾਲੀ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਮਿਲੀ ਜਦੋਂ  ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਫੇਜ਼-1 ਮੋਹਾਲੀ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਅਸਲਾ ਐਕਟ ਥਾਣਾ ਫੇਜ਼-1 ਮੋਹਾਲੀ ਦਰਜ ਰਜਿਸਟਰ ਕਰਕੇ ਸੋਨੂੰ, ਆਰਿਸ਼ ਚੌਧਰੀ, ਅਕਾਸ਼ ਚੌਧਰੀ ਅਤੇ ਹਰਮਿੰਦਰ ਸਿੰਘ ਨਾਮ ਦੇ ਵਿਅਕਤੀ ਜੋ ਯੂ.ਪੀ ਦੇ ਰਹਿਣ ਵਾਲੇ ਹੈ, ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਦੇਸੀ ਕੱਟਾ 315 ਸਮੇਤ ਇੱਕ ਜ਼ਿੰਦਾ ਕਾਰਤੂਸ 315 ਬੋਰ ਅਤੇ ਇੱਕ ਦੇਸੀ 32 ਬੋਰ ਪਿਸਟਲ ਬਰਾਮਦ ਕਰ ਗ੍ਰਿਫ਼ਤਾਰ ਕੀਤਾ ਗਿਆ। 

ਸਾਰੇ ਹੀ ਦੋਸ਼ੀ ਯੂ.ਪੀ ਦੇ ਰਹਿਣ ਵਾਲੇ ਹਨ, ਜ਼ੋ ਮੋਹਾਲੀ ਵਿੱਚ ਵੱਖ-ਵੱਖ ਜਗ੍ਹਾ ’ਤੇ ਕਿਰਾਏ ’ਤੇ  ਰਹਿੰਦੇ ਹਨ, ਜਿੰਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮਿਤੀ 27 ਮਈ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਜਿੰਨ੍ਹਾਂ ਪਾਸੋਂ ਮੁੱਢਲੀ ਪੁੱਛ ਗਿੱਛ ਤੋਂ ਫਿਲਹਾਲ ਇਹ ਸਾਹਮਣੇ ਆਇਆ ਹੈ ਕਿ ਇਹ ਯੂ.ਪੀ. ਸਾਈਡ ਤੋਂ ਹੀ ਅਸਲਾ ਲਿਆਉਂਦੇ ਹਨ ਅਤੇ ਪੰਜਾਬ ਵਿੱਚ ਆ ਕੇ ਵਾਰਦਾਤਾਂ ਕਰਦੇ ਹਨ, ਜਿੰਨ੍ਹਾਂ ਵੱਲੋਂ 25 ਮਈ  ਨੂੰ ਪਿੰਡ ਲਖਨੌਰ ਥਾਣਾ ਸੋਹਾਣਾ ਵਿਖੇ ਵੀ ਫਾਈਰਿੰਗ ਕੀਤੀ ਗਈ ਸੀ ਅਤੇ ਪਿੱਛਲੇ ਦਿਨੀਂ ਹੀਰੋ ਹੋਮਜ ਸੈਕਟਰ 88 ਮੋਹਾਲੀ ਪਾਸ ਵੀ ਅਸਲਾ ਲੈ ਕੇ ਬਦਮਾਸ਼ੀ ਕੀਤੀ ਸੀ ਅਤੇ ਕੁਝ ਸਮਾਂ ਪਹਿਲਾ ਫੇਜ਼-8ਬੀ ਇੰਡਸਟਰੀਅਲ ਏਰੀਆ ਵਿਖੇ ਵੀ ਇਨ੍ਹਾਂ ਵੱਲੋਂ ਫਾਈਰਿੰਗ ਕਰਨ ਸਬੰਧੀ ਗੱਲ ਸਾਹਮਣੇ ਆਈ ਹੈ।

#MohaliPolice #FiringCaseSolved #PoliceSuccess #PunjabPolice #CrimeControl #LawAndOrder #MohaliNews #PoliceAction #CriminalInvestigation #PunjabUpdates


Posted By: Daily Suraj Bureau

Latest News