Daily Suraj

ਪੰਜਾਬੀ

ਸ੍ਰੀ ਮੁਕਤਸਰ ਸਾਹਿਬ: ਤੇਜ਼ ਰਫ਼ਤਾਰ ਕਾਰ ਨੇ 4 ਨੌਜਵਾਨਾਂ ਨੂੰ ਦਰੜਿਆ, 3 ਦੀ ਹੋਈ ਮੌਤ

03 Nov, 2019 05:30 AM

ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ਤੇ ਪਿੰਡ ਬੁੱਟਰ ਸ਼ਰੀਹ ਕੋਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਿੰਡ ਭਲਾਈਆਣਾ ਅਤੇ ਕੋਠੇ ਛੱਪੜੀ ਵਾਲਾ ਨਾਲ ਸਬੰਧਿਤ ਹਨ। ਉਧਰ ਜ਼ਖਮੀ ਹੋਇਆ ਨੌਜਵਾਨ ਪਿੰਡ ਰੋੜੀਕਪੂਰਾ ਵਾਸੀ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਵੇਟਰ ਦਾ ਕੰਮ ਕਰਦੇ ਸਨ ਅਤੇ ਬੀਤੀ ਰਾਤ ਅਬੋਹਰ ਤੋਂ ਇਕ ਫੰਕਸ਼ਨ ਤੋਂ ਵਾਪਸ ਆਏ ਸਨ ਅਤੇ ਦੋਦਾ ਵਿਖੇ ਪਹਿਲਾ ਤੋਂ ਖੜਾ ਆਪਣਾ ਮੋਟਰਸਾਈਕਲ ਚੁੱਕਿਆ ਅਤੇ ਪਿੰਡ ਵਾਪਸ ਆ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ ਅਤੇ ਉਹ ਮੋਟਰਸਾਈਕਲ ਰੋੜ ਕੇ ਸੜਕ ਕਿਨਾਰੇ ਤੁਰੇ ਆ ਰਹੇ ਸਨ ਕਿ ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸੇ ਤੋਂ ਹੀ ਆ ਰਹੀ ਕਾਰ ਨੇ ਉਹਨਾਂ ਨੂੰ ਲਪੇਟ ਵਿਚ ਲੈ ਲਿਆ ਅਤੇ 3 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪਿੰਡ ਰੋੜੀਕਪੂਰਾ ਵਾਸੀ ਨੌਜਵਾਨ ਜਖਮੀ ਹੋ ਗਿਆ ਜਿਸਦਾ ਕਿ ਇਲਾਜ ਚਲ ਰਿਹਾ ਹੈ। ਉਧਰ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Daily Suraj Bureau

Latest News