Daily Suraj

ਪੰਜਾਬੀ

CM ਮਾਨ ਨੂੰ ਜਾਖੜ ਨੇ ਲਿਖਿਆ ਪੱਤਰ, ਕਰਪਸ਼ਨ ਵਿਰੁੱਧ ਕਠੋਰ ਕਾਰਵਾਈ ਦੀ ਮੰਗ

16 Jun, 2025 09:34 PM

ਚੰਡੀਗੜ੍ਹ :ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ  ਅਜਿਹੇ ਸਿਆਸਤਦਾਨਾਂ ਦੀ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਜਿਨ੍ਹਾਂ ਨੇ ਨਸ਼ੇ ਦੇ ਕਾਰੋਬਾਰ ਵਿਚ ਲਿਪਤ ਹੋ ਕੇ ਚੰਗਾ ਪੈਸਾ ਕਮਾਇਆ ਹੈ ਤੇ ਹੁਣ ਉਹ ਤਾਕਤਵਰ ਸਿਆਸਤਦਾਨ ਬਣ ਗਏ ਹਨ। ਉਨ੍ਹਾਂ ਕਿਹਾ ਕਿ ਡਰੱਗ ਮਨੀ ਨਾਲ ਸ਼ਕਤੀਸ਼ਾਲੀ ਬਣੇ ਆਗੂਆਂ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ।

ਉਨ੍ਹਾਂ ਯਾਦ ਕਰਵਾਇਆ ਕਿ  ਰੋਜ਼ਾਨਾ ਕਰੋੜਾਂ ਰੁਪਏ  ਦੇ ਨਸ਼ੇ ਫੜੇ ਜਾ ਰਹੇ ਹਨ। ਇਨ੍ਹਾਂ ਨਸ਼ਿਆਂ ਦਾ ਤਸਕਰਾਂ ਕੋਲ ਪਹੁੰਚਣਾ ਕੋਈ ਇਤਫ਼ਾਕ ਨਹੀਂ ਹੋ ਸਕਦਾ। ਅਜਿਹਾ ਕਾਲਾ ਧੰਦਾ ਬਿਨਾਂ ਸਿਆਸਤਦਾਨਾਂ ਦੀ ਸ਼ਮੂਲੀਅਤ ਤੋਂ ਹੋ ਹੀ ਨਹੀਂ ਸਕਦਾ।

ਉਨ੍ਹਾਂ ਇਹ ਵੀ ਕਿਹਾ ਕਿ ਕੱਲ੍ਹ ਤੱਕ ਸਾਈਕਲਾਂ 'ਤੇ ਘੁੰਮਣ ਵਾਲੇ ਸਿਆਸਤਦਾਨ ਇਕ ਦਮ ਲਗਜ਼ਰੀ ਗੱਡੀਆਂ ਦੇ ਮਾਲਕ ਕਿਵੇਂ ਬਣ ਗਏ? ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿਆਸਤਦਾਨਾਂ ਕੋਲ ਵੱਡੇ-ਵੱਡੇ ਫ਼ਾਰਮ, ਵੱਡੀਆਂ-ਵੱਡੀਆਂ ਗੱਡੀਆਂ ਹਨ।

ਇਸ ਲਈ ਸਰਕਾਰ ਨੂੰ ਅਜਿਹੇ ਲੋਕਾਂ ਦਾ ਪਰਦਾਫਾਸ਼ ਕਰਨ ਲਈ ਪਾਰਟੀ ਲਾਈਨ ਤੋਂ ਉਪਰ ਉੱਠ ਹੋ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਅਜਿਹੇ ਅਧਿਕਾਰੀਆਂ ਨੂੰ ਵੀ ਜਾਂਚ ਵਿਚ ਸ਼ਾਮਲ ਕਰਨ ਦੀ ਗੱਲ ਕਹੀ, ਜਿਹੜੇ ਸਿਆਸਤਦਾਨਾਂ ਦੀ ਕਿਰਪਾ ਸਦਕਾ ਅਜਿਹੇ ਕਾਲੇ ਧੰਦਿਆਂ ਵਿਚ ਲਿਪਟ ਹਨ। 

#SunilJakhar #CMBhagwantMann #PunjabPolitics #HighCourtMonitoring #PoliticalAccountability #CorruptionProbe #JusticeSystem #IndianPolitics

Posted By: Daily Suraj Bureau

Latest News