Daily Suraj

ਪੰਜਾਬੀ

ਮੁਹਾਲੀ ਹਵਾਈ ਅੱਡੇ ’ਤੇ ‘ਉਡਾਨ ਯਾਤਰੀ ਕੈਫੇ’ ਦੀ ਸ਼ੁਰੂਆਤ, ਸਸਤੇ ਖਾਣ-ਪੀਣ ਦੀ ਸਹੂਲਤ

30 Mar, 2026 07:24 AM

ਮੁਹਾਲੀ-ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹਵਾਈ ਅੱਡੇ ਦੇ ਰਵਾਨਗੀ ਖੇਤਰ ਵਿੱਚ ‘ਉਡਾਨ ਯਾਤਰੀ ਕੈਫੇ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਮਹਿੰਗੀਆਂ ਖਾਣ-ਪੀਣ ਵਾਲੀਆਂ ਵਸਤਾਂ ਦਾ ਬੋਝ ਘਟੇਗਾ। ਨਵੇਂ ਕੈਫੇ ਵਿੱਚ ਯਾਤਰੀਆਂ ਨੂੰ ਬਹੁਤ ਹੀ ਵਾਜਿਬ ਕੀਮਤਾਂ ’ਤੇ ਭੋਜਨ ਅਤੇ ਪੀਣ ਵਾਲੀਆਂ ਵਸਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇੱਥੇ 500 ਮਿਲੀਲੀਟਰ ਪਾਣੀ ਦੀ ਬੋਤਲ ਸਿਰਫ 10 ਰੁਪਏ ਵਿੱਚ, ਚਾਹ 10 ਰੁਪਏ ਵਿੱਚ, ਕੌਫੀ 20 ਰੁਪਏ ਵਿੱਚ ਅਤੇ ਸਮੋਸਾ ਵੀ 20 ਰੁਪਏ ਵਿੱਚ ਉਪਲਬਧ ਹੈ। ਇਹ ਕਦਮ ਹਵਾਈ ਯਾਤਰੀਆਂ ਲਈ ਖਾਸ ਤੌਰ ’ਤੇ ਲਾਭਦਾਇਕ ਸਾਬਤ ਹੋਵੇਗਾ। ਸਰਕਾਰ ਵੱਲੋਂ ਇਹ ਪਹਿਲ ਯਾਤਰੀਆਂ ਨੂੰ ਸਸਤੇ ਦਰਾਂ ’ਤੇ ਭੋਜਨ ਅਤੇ ਪੀਣ ਵਾਲੀਆਂ ਵਸਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਰਵਾਨਗੀ ਖੇਤਰ ਵਿੱਚ ਕੈਫੇ ਦਾ ਉਦਘਾਟਨ ਕੀਤਾ ਗਿਆ, ਜਿੱਥੇ ਪਹਿਲਾਂ ਹੀ ਵਾਈ-ਫਾਈ, ਡਿਜੀ ਯਾਤਰਾ ਅਤੇ ਬੱਚਿਆਂ ਲਈ ਕਿਡਜ਼ ਜੋਨ ਵਰਗੀਆਂ ਆਧੁਨਿਕ ਸਹੂਲਤਾਂ ਮੌਜੂਦ ਹਨ। ਇਹ ਉਪਰਾਲਾ ਸਰਕਾਰ ਦੇ ‘ਉਡੇ ਦੇਸ਼ ਕਾ ਆਮ ਨਾਗਰਿਕ’ ਸੰਕਲਪ ਦਾ ਹਿੱਸਾ ਹੈ, ਜਿਸ ਦਾ ਮਕਸਦ ਹਵਾਈ ਯਾਤਰਾ ਨੂੰ ਆਮ ਲੋਕਾਂ ਲਈ ਹੋਰ ਵੀ ਪਹੁੰਚਯੋਗ ਅਤੇ ਸਸਤਾ ਬਣਾਉਣਾ ਹੈ।

Latest News