Daily Suraj

ਪੰਜਾਬੀ

ਪਿੰਡ ਝਬਾਲ ਖੁਰਦ ’ਚ ਗੁਟਕਾ ਸਾਹਿਬ ਦੀ ਬੇਅਦਬੀ, ਪਿੰਡ ਅਤੇ ਸਿੱਖ ਸੰਗਤਾਂ ’ਚ ਰੋਸ

22 May, 2025 09:58 PM

ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਝਬਾਲ ਖੁਰਦ ਵਿਖ਼ੇ ਬੀਤੇ ਦਿਨੀਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨਾਲ਼ ਪੂਰੇ ਪਿੰਡ ਅਤੇ ਸਿੱਖ ਸੰਗਤ ਵਿੱਚ ਰੋਸ ਵੇਖਣ ਨੂੰ ਮਿਲਿਆ ਸੀ ਅਤੇ ਪੁਲਿਸ ਵੱਲੋਂ ਪੂਰੇ ਸਤਿਕਾਰ ਨਾਲ਼ ਗੁਟਕਾ ਸਾਹਿਬ ਨੂੰ ਪਹਿਲਾਂ ਆਪਣੀ ਹਿਫ਼ਾਜ਼ਤ ’ਚ ਲੈ ਕੇ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਸੀ।

ਉਪਰੰਤ ਪਿੰਡ ਵਾਸੀਆਂ ਨੇ ਇਸ ਦੀ ਜਾਂਚ ਖ਼ੁਦ ਆਰੰਭ ਕੀਤੀ ਅਤੇ ਰਾਤ ਤੱਕ ਪਿੰਡ ਵਾਲਿਆਂ ਨੇ ਗੁਟਕਾ ਸਾਹਿਬ ਦੇ ਅਰੋਪੀਆਂ ਦੀ ਪਹਿਚਾਣ ਕਰ ਲਈ ਹੈ।  ਜਾਂਚ ’ਚ ਪਿੰਡ ਦੀਆਂ ਦੋ ਔਰਤਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਅੱਜ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਫ਼ੈਸਲਾ ਲਿਆ ਕਿ ਬੇਅਦਬੀ ਕਰਨ ਵਾਲੇ ਅਰੋਪੀਆਂ ਨੂੰ ਪੁਲਿਸ ਹਵਾਲੇ ਕੀਤਾ ਗਿਆ।

ਪਿੰਡ ਵਾਸੀਆਂ ਨਾਲ਼ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੀਤੇ ਦਿਨ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਲੱਭ ਰਹੇ ਹਾਂ ਅਤੇ ਰਾਤ ਤੱਕ ਅਸੀਂ ਆਪਣੇ ਤੌਰ ’ਤੇ ਇਸਦੀ ਖੋਜ ਕਰਕੇ ਇਹ ਪਤਾ ਲੱਗਾ ਲਿਆ ਕਿ ਉਹਨਾਂ ਦੇ ਪਿੰਡ ਦੀਆਂ ਔਰਤਾਂ ਵਾਲੀ ਭੁਲੇਖੇ ਨਾਲ਼ ਗੁਟਕਾ ਸਾਹਿਬ ਪਾੜ ਕੇ ਰੂੜੀਆਂ ’ਤੇ ਸੁੱਟ ਦਿੱਤਾ ਗਿਆ ਹੈ। ਅੱਜ ਇਹਨਾਂ ਵੱਲੋ ਮੰਨਿਆ ਵੀ ਗਿਆ ਕਿ ਉਹਨਾਂ ਕੋਲੋਂ ਗ਼ਲਤੀ ਹੋਈ ਹੈ ਜਿਸ ’ਤੇ ਪਿੰਡ ਦੀ ਸਹਿਮਤੀ ਨਾਲ਼ ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਹ ਆਪਸ ਵਿੱਚ ਨੂੰਹ ਸੱਸ ਹਨ। ਜਿਸਦੀ ਵੀ ਗ਼ਲਤੀ ਹੋਈ ਉਸ ’ਤੇ ਕਾਰਵਾਈ ਕੀਤੀ ਜਾਵੇਗੀ। 

#GutkaSahib #DesecrationIncident #SikhSentiments #TarnTaranNews #PunjabPolice #ReligiousRespect #JusticeForSangat


Posted By: Daily Suraj Bureau

Latest News