Daily Suraj

ਪੰਜਾਬੀ

ਦੀਵਾਲੀਆ ਹੋਣ ਦੀ ਕਗਾਰ ’ਤੇ ਕੈਨੇਡਾ ਪੋਸਟ!

19 Nov, 2025 07:34 PM

ਕਈ ਘਾਟਿਆਂ ਦਾ ਸਾਹਮਣਾ ਕਰ ਰਹੀ ਕੈਨੇਡਾ ਪੋਸਟ ਦੇ ਸੀਈਓ ਡੱਗ ਐਟਿੰਗਰ ਨੇ ਮੰਗਲਵਾਰ ਨੂੰ ਆਖਿਆ ਕਿ ਕੈਨੇਡਾ ਪੋਸਟ ਦੀਵਾਲੀਆ ਹੋਣ ਦੀ ਕਗਾਰ ਉੱਤੇ ਪਹੁੰਚ ਚੁੱਕੀ ਹੈ। 2025 ਵਿੱਚ ਕੈਨੇਡਾ ਪੋਸਟ ਨੂੰ ਇੱਕ ਬਿਲੀਅਨ ਡਾਲਰ ਦਾ ਘਾਟਾ ਪਿਆ। ਇੱਥੇ ਹੀ ਬੱਸ ਨਹੀਂ ਅਗਲੇ ਦਹਾਕੇ ਵਿੱਚ ਕੰਪਨੀ ਦੇ 30,000 ਮੁਲਾਜ਼ਮ ਜਾਂ ਤਾਂ ਰਿਟਾਇਰ ਹੋਣ ਵਾਲੇ ਹਨ ਤੇ ਜਾਂ ਫਿਰ ਆਪਣੀ ਮਰਜ਼ੀ ਨਾਲ ਇਹ ਕੰਮ ਛੱਡਣ ਦੀ ਫਿਰਾਕ ਵਿੱਚ ਹਨ।ਪਰ ਕੰਪਨੀ ਵੱਲੋਂ ਅਜੇ ਤੱਕ ਆਪਣੇ ਖਰਚਿਆਂ ਨੂੰ ਨਿਯੰਤਰਿਤ ਨਹੀਂ ਕੀਤਾ ਜਾ ਸਕਿਆ।ਐਟਿੰਗਰ ਨੇ ਕੈਨੇਡਾ ਪੋਸਟ ਦੀ ਸਾਲਾਨਾ ਮੀਟਿੰਗ ਵਿੱਚ ਆਖਿਆ ਕਿ ਸਾਨੂੰ ਵੱਡੀ ਤਬਦੀਲੀ ਦੀ ਲੋੜ ਹੈ ਪਰ ਅਸੀਂ ਇਹ ਇਸ ਤਰ੍ਹਾਂ ਲਿਆਉਣੀ ਚਾਹੁੰਦੇ ਹਾਂ ਜਿਸ ਨਾਲ ਸਾਡੇ ਲੋਕਾਂ ਉੱਤੇ ਵੀ ਅਸਰ ਨਾ ਪਵੇ ਤੇ ਕੰਮਕਾਜ ਵੀ ਸਹੀ ਢੰਗ ਨਾਲ ਚੱਲਦਾ ਰਹੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਅੰਤ ਤੱਕ ਕੰਪਨੀ ਵਿੱਚ 62,000 ਲੋਕ ਕੰਮ ਕਰ ਰਹੇ ਸਨ। 2030 ਤੱਕ ਇਨ੍ਹਾਂ ਵਿੱਚੋਂ 16,000 ਰਿਟਾਇਰ ਹੋ ਜਾਣਗੇ ਜਦਕਿ 2035 ਤੱਕ 14000 ਹੋਰ ਰਿਟਾਇਰ ਹੋ ਜਾਣਗੇ।  

Posted By: Daily Suraj Bureau

Latest News