ਹਿਊਮਨ ਰਾਈਟਸ ਪ੍ਰੋਟੈਕਸ਼ਨ ਕਾਊਂਸਿਲ ਦੀ ਵਿਸ਼ੇਸ਼ ਮੀਟਿੰਗ ਹੋਈ
ਲੁਧਿਆਣਾ 9 ਨਵੰਬਰ (ਜੱਗੀ)ਸਥਾਨਿਕ ਏਰੀਆ ਸ਼ਿੰਗਾਰ ਸਿਨੇਮਾ ਵਿਖੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕਾਊਂਸਿਲ ਦੀ ਇਕ ਵਿਸ਼ੇਸ਼ ਮੀਟਿੰਗ ਮੁੱਖ ਦਫਤਰ ਨੈਸ਼ਨਲ ਚੇਅਰਮੈਨ ਕੁੰਵਰ ਉਕਾਰ ਸਿੰਘ ਨਰੂਲਾ ਦੀ ਅਗਵਾਈ ਹੇਠ ਕੀਤੀ ਗਈ ਜਿਸ 'ਚ ਪੰਜਾਬ ਭਰ ਤੋਂ ਆਏ ਹਿਊਮਨ ਰਾਈਟਸ ਪ੍ਰੋਟੈਕਸ਼ਨ ਦੇ ਮੈਂਬਰ ਤੇ ਉਚ ਅਧਿਕਾਰੀ ਵੀ ਪਹੁੰਚੇ। ਇਸ ਮੀਟਿੰਗ 'ਚ ਸਰਬਸੰਮਤੀ ਦੇ ਨਾਲ ਉਘੇ ਸਮਾਜ ਸੇਵਕ ਸੁਭਾਸ਼ ਕੁੰਦਰਾ ਕੈਟੀ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਨਾਲ ਹੀ ਪੰਜਾਬ ਮਹਿਲਾ ਪ੍ਰਧਾਨ ਮੈਡਮ ਆਰਤੀ ਸੋਨੀ ਨੂੰ ਵੀ ਸਰਬਸੰਮਤੀ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਆਏ ਹੋਏ ਮੈਂਬਰ ਤੇ ਮਹਿਮਾਨਾਂ ਦਾ ਸੁਭਾਸ਼ ਕੁੰਦਰਾ ਕੈਟੀ ਜੀ ਨੇ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਹਾਈਕਮਾਨ ਨੇ ਸੌਂਪੀ ਹੈ ਉਹ ਮੈਂ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ। ਇਸ ਤਰ੍ਹਾਂ ਹੀ ਮੈਡਮ ਆਰਤੀ ਜੀ ਨੇ ਵੀ ਆਪਣੇ ਮੈਂਬਰਾ ਨੂੰ ਪੂਰਾ ਵਿਸ਼ਵਾਸ਼ ਦਿਵਾਇਆ ਕਿ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਦਿੱਤੀ ਜਿੰਮੇਵਾਰੀ ਪੂਰੀ ਤਰ੍ਹਾਂ ਮੇਹਨਤ ਦੇ ਨਾਲ ਕਰਾਂਗੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਧਾਨ ਸ਼ਹਿਰੀ ਕਾਂਗਰਸ ਅਸ਼ਵਨੀ ਸ਼ਰਮਾ, ਮਨਜੀਤ ਲੋਟੇ, ਪ੍ਰਧਾਨ ਸੁਭਾਸ਼ ਸ਼ੁਕਲਾ, ਜਿਲ੍ਹਾ ਯੂਥ ਪ੍ਰਧਾਨ ਸੁਨੀਲ, ਨੀਮ ਅੰਗਾਰੀ, ਦੀਪੂ ਘਈ, ਲਲਿਤਾ ਲਾਂਬਾ, ਐਡਵੋਕੇਟ ਦੀਪਤੀ ਸਲੂਜਾ, ਸਵਿਤਾ ਸ਼ਰਮਾ, ਅਮਿਤਾ ਗਰਗ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ। ਬਾਅਦ 'ਚ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੁੰਵਰ ਉਕਾਰ ਸਿੰਘ ਨਰੂਲਾ ਨੈਸ਼ਨਲ ਚੇਅਰਮੈਨ ਹਿਊਮਨ ਰਾਈਟਸ ਨੇ ਕੀਤਾ।
Posted By: Daily Suraj Bureau