Daily Suraj

ਪੰਜਾਬੀ

ਬਜ਼ੁਰਗ ਮਹਿਲਾ ਨੂੰ ਬੰਨ੍ਹ ਕੇ ਘਰ ਵਿੱਚ ਲੁੱਟੇ ਨਕਦੀ ਤੇ ਗਹਿਣੇ

16 Feb, 2026 12:37 PM

ਇੱਥੋਂ ਦੇ ਪਿੰਡ ਭੈਣੀ ਚੰਦਰਪਾਲ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਉਸ ਦੇ ਘਰ ਵਿੱਚ ਬੰਦੀ ਬਣਾ ਕੇ ਅਣਪਛਾਤੇ ਨੌਜਵਾਨਾਂ ਦੇ ਇੱਕ ਗੁੱਟ ਵੱਲੋਂ ਨਕਦੀ ਅਤੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਸਰਲਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਵਾਰਦਾਤ ਉਦੋਂ ਹੋਈ ਜਦੋਂ ਉਹ ਘਰ ਵਿੱਚ ਇਕੱਲੀ ਸੀ ਅਤੇ ਸੌਣ ਤੋਂ ਪਹਿਲਾਂ ਉਸ ਨੇ ਅੰਦਰੋਂ ਕਮਰਾ ਬੰਦ ਕਰ ਲਿਆ ਸੀ। ਰਾਤ ਵੇਲੇ ਕਿਸੇ ਨੇ ਉਸ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਖੜਕਾਉਣਾ ਲਗਾਤਾਰ ਜਾਰੀ ਰਿਹਾ ਤਾਂ ਉਸਨੇ ਦਰਵਾਜ਼ਾ ਖੋਲ੍ਹਿਆ,ਜਿਸ ਤੋਂ ਬਾਅਦ ਤਿੰਨ ਤੋਂ ਕੁਝ ਹੋਰ ਨੌਜਵਾਨ ਜ਼ਬਰਦਸਤੀ ਉਸਦੇ ਕਮਰੇ ਵਿੱਚ ਦਾਖਲ ਹੋ ਗਏ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸਦੇ ਮੂੰਹ 'ਤੇ ਟੇਪ ਲਗਾ ਕੇ ਉਸਨੂੰ ਬੰਨ੍ਹ ਦਿੱਤਾ । ਇਸ ਤੋਂ ਬਾਅਦ ਉਹ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਲਗਪਗ 10,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਚੋਰ ਇੱਕ ਛੋਟਾ ਮੋਬਾਈਲ ਫੋਨ ਵੀ ਲੈ ਗਏ,ਜੋ ਬਾਅਦ ਵਿੱਚ ਨੇੜਲੇ ਖੇਤਾਂ ਵਿੱਚ ਪਿਆ ਮਿਲਿਆ। ਪੀੜਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਆਪਣੇ ਮੂੰਹ ਤੋਂ ਟੇਪ ਹਟਾਉਣ ਅਤੇ ਖੁਦ ਨੂੰ ਆਜ਼ਾਦ ਕਰਨ ਵਿੱਚ ਕਾਮਯਾਬ ਰਹੀ,ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ,ਜਿਨ੍ਹਾਂ ਨੇ ਐਮਰਜੈਂਸੀ ਹੈਲਪਲਾਈਨ ਨੰਬਰ 112 'ਤੇ ਡਾਇਲ ਕਰਕੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

Posted By: Daily Suraj Bureau

Latest News