Daily Suraj

ਪੰਜਾਬੀ

ਰਿਹਾਇਸ਼ੀ ਇਮਾਰਤ ‘ਚ ਭਿਆਨਕ ਅੱਗ, ਇੱਕ ਵਿਅਕਤੀ ਦੀ ਦਰਦਨਾਕ ਮੌਤ

19 Feb, 2026 12:56 PM

ਲੁਧਿਆਣਾ ਦੇ ਚੌੜੇ ਬਾਜ਼ਾਰ ਨੇੜੇ ਇੱਕ ਤੰਗ ਗਲੀ ਵਿੱਚ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਮਾਰਤ ਦੇ ਅੰਦਰ ਚੱਲ ਰਹੀ ਇੱਕ ਉਦਯੋਗਿਕ ਇਕਾਈ ਵਿੱਚ ਇਹ ਹਾਦਸਾ ਵਾਪਰਿਆ ਹੈ। ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸ਼ਰਮਾ (68) ਵਜੋਂ ਹੋਈ ਹੈ। ਹਾਲਾਂਕਿ ਸਵੇਰੇ ਕਰੀਬ 10 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਸੀ, ਪਰ ਉਨ੍ਹਾਂ ਨੂੰ ਅੱਗ ਵਾਲੀ ਥਾਂ ਤੱਕ ਪਾਣੀ ਪਹੁੰਚਾਉਣ ਲਈ ਵਾਧੂ ਪ੍ਰਬੰਧ ਕਰਨੇ ਪਏ। ਅੱਗ ਬੁਝਾਉਣ ਲਈ ਕਰੀਬ ਇੱਕ ਦਰਜਨ ਹੋਜ਼ ਪਾਈਪਾਂ ਨੂੰ ਆਪਸ ਵਿੱਚ ਜੋੜਿਆ ਗਿਆ ਕਿਉਂਕਿ ਗਲੀ ਤੰਗ ਹੋਣ ਕਾਰਨ ਗੱਡੀਆਂ ਅੰਦਰ ਨਹੀਂ ਜਾ ਸਕਦੀਆਂ ਸਨ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਪੁਲੀਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News