Daily Suraj

ਪੰਜਾਬੀ

ਇਕ ਸ਼ਾਮ ਰਫ਼ੀ ਦੇ ਨਾਂ ਪ੍ਰੋਗਰਾਮ ਦਾ ਪੋਸਟਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਕੀਤਾ ਜਾਰੀ

19 Dec, 2024 05:30 AM

ਬਠਿੰਡਾ : ਯਾਦਗਾਰ-ਏ-ਰਫ਼ੀ ਸੁਸਾਇਟੀ ਬਠਿੰਡਾ ਵੱਲੋਂ ਅਮਰ ਗਾਇਕ ਮੁਹੰਮਦ ਰਫ਼ੀ ਦੀ ਜਨਮ ਸ਼ਤਾਬਦੀ ਮੌਕੇ ਰਫ਼ੀ ਸਾਹਿਬ ਦੇ ਸਦਾਬਹਾਰ ਗੀਤਾਂ ਤੇ ਆਧਾਰਿਤ ਇਕ ਸ਼ਾਨਦਾਰ ਗੀਤ-ਸੰਗੀਤ ਪ੍ਰੋਗਰਾਮ 22 ਦਸੰਬਰ ਦਿਨ ਐਤਵਾਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ, ਜੋਗਰ ਪਾਰਕ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਆਈਏਐਸ ਵੱਲੋਂ ਅੱਜ ਆਪਣੇ ਦਫ਼ਤਰ ਵਿਚ ਸਵਰਾਧਾਰਾ-ਏਕ ਸ਼ਾਮ ਰਫ਼ੀ ਦੇ ਨਾਂ ਸਬੰਧੀ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ ਗਿਆ। ਸੰਸਥਾ ਦੇ ਬੁਲਾਰੇ ਐਮਆਰ ਜਿੰਦਲ ਨੇ ਦੱਸਿਆ ਕਿ ਇਸ ਮੌਕੇ ਸੁਸਾਇਟੀ ਦੇ ਮੁਖੀ ਬੀਡੀ ਸਿੰਗਲਾ ਤੋਂ ਇਲਾਵਾ ਵਿੱਤ ਸਕੱਤਰ ਵਿਨੋਦ ਕੁਮਾਰ ਗੋਇਲ, ਅਸ਼ੋਕ ਕਾਮਰਾ, ਕੇਵਲ ਕ੍ਰਿਸ਼ਨ ਅਤੇ ਐਸਪੀ ਸ਼ਰਮਾ ਹਾਜ਼ਰ ਸਨ। ਇਸ ਮੌਕੇ ਵਿੱਤ ਸਕੱਤਰ ਵਿਨੋਦ ਗੋਇਲ ਐਨਐਫਐਲ ਨੇ ਦੱਸਿਆ ਕਿ ਪ੍ਰੋਗਰਾਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਾਰਜਕਾਰਨੀ ਵੱਲੋਂ ਵੱਖ-ਵੱਖ ਕੰਮਾਂ ਲਈ ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪ੍ਰੋਗਰਾਮ ਨੂੰ ਲੈ ਕੇ ਆਮ ਲੋਕਾਂ ਵਿਚ ਵਿਸ਼ੇਸ਼ ਉਤਸ਼ਾਹ ਹੈ। ਪ੍ਰੋਗਰਾਮ ਦੇਖਣ ਦੇ ਚਾਹਵਾਨ ਸੰਗੀਤ ਪ੍ਰੇਮੀਆਂ ਨੂੰ ਐਂਟਰੀ ਕਾਰਡ ਵੰਡੇ ਜਾ ਰਹੇ ਹਨ।

Posted By: Daily Suraj Bureau

Latest News