Daily Suraj

ਪੰਜਾਬੀ

ਡਾ.ਅੰਬੇਡਕਰ ਪਾਰਕ ਹਦੀਆਬਾਦ ਵਿਖੇ ਮਨਾਇਆ ਕ੍ਰਾਂਤੀ ਜੋਤ ਮਾਤਾ ਸਵਿੱਤਰੀ ਬਾਈ ਫੂਲੇ ਦਾ ਜਨਮ ਦਿਵਸ

08 Jan, 2026 02:30 PM

*ਬੁਲਾਰਿਆਂ ਨੇ ਸਿੱਖਿਆ ਕ੍ਰਾਂਤੀ ‘ਚ ਮਾਤਾ ਸਵਿੱਤਰ ਬਾਈ ਦੇ ਯੋਗਦਾਨ ਬਾਰੇ ਪਾਇਆ ਚਾਨਣਾ
ਫਗਵਾੜਾ (ਅਸ਼ੋਕ ਸ਼ਰਮਾ) ਡਾ.ਬੀ.ਆਰ,.ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵਲੋਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਅਤੇ ਸਮਾਜ ਸੁਧਾਰਕ ਮਾਤਾ ਸਵਿਤਰੀ ਬਾਈ ਫੂਲੇ ਦਾ ਜਨਮ ਦਿਵਸ ਡਾ.ਬੀ.ਆਰ.ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਮਹਾਰਾਜ ਗੁਰਦੀਪ ਗਿਰੀ ਜੀ ਡੇਰਾ ਸਤਿਗੁਰੂ ਰਵਿਦਾਸ ਮਹਾਰਾਜ ਵਰਲਡ ਪੀਸ ਅਸਥਾਨ ਪਠਾਨਕੋਟ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪੂਜਨੀਕ ਭੀਖਨੀ ਸੁਮੇਤਾ ਜੀ, ਰੂਪ ਲਾਲ ਗੱਡੂ,ਬੀਬੀ ਮਹਿੰਦਰ ਕੌਰ ਰੱਤੂ,ਸਾਂਈ ਪੱਪਲ ਸ਼ਾਹ, ਭਿੱਖੂ ਸਾਹਿਬ ਗਿਆਨ ਸ਼ੀਲ ਝੰਡਾ,ਲਿਖਾਰੀ ਸੋਹਣ ਸਹਿਜਲ, ਅਸ਼ਵਨੀ ਕੁਮਾਰ ਬਲਾਚੌਰ ਪ੍ਰਧਾਨ ਨੇ ਹਾਜਰੀ ਲਗਵਾਈ। ਸਮੂਹ ਪਤਵੰਤਿਆਂ ਨੇ ਪਾਰਕ ਵਿੱਚ ਸਥਾਪਕ ਬਾਬਾ ਸਾਹਿਬ ਡਾ. ਅੰਬੇਡਕਰ, ਸਵਿੱਤਰੀ ਬਾਈ ਫੂਲੇ ਅਤੇ ਹੋਰਨਾਂ ਮਹਾਰਪੁਰਸ਼ਾਂ ਦੇ ਬੁੱਤਾਂ ‘ਤੇ ਫੁੱਲਮਾਲਾਵਾਂ ਅਰਪਣ ਕੀਤੀਆਂ। ਵੱਖ-ਵੱਖ ਬੁਲਾਰਿਆਂ ਨੇ ਰਾਸ਼ਟਰ ਮਾਤਾ ਕ੍ਰਾਂਤੀ ਜੋਤ ਸਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਮਹਾਰਾਜ ਗੁਰਦੀਪ ਗਿਰੀ ਨੇ ਆਪਣੇ ਪ੍ਰਵਚਨਾਂ ਰਾਹੀਂ ਵਿੱਦਿਆ ਦੇ ਪ੍ਰਸਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇੰਸਾਨ ਨੂੰ ਖੁਸ਼ਹਾਲੀ ਤੇ ਚੰਗਾ ਜੀਵਨ ਬਤੀਤ ਕਰਨ ਲਈ ਵਿਦਿਆ ਬਹੁਤ ਜਰੂਰੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ। ਸਮਾਗਮ ਦੌਰਾਨ ਛੋਟੇ ਬੱਚਿਆਂ ਦੁਆਰਾ ਕੋਰੀਓਗ੍ਰਾਫੀ ਤੇ ਭਾਸ਼ਣਾਂ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ ਗਈ। ਬਹੁਜਨ ਪ੍ਰੇਰਨਾ ਰੰਗ ਮੰਚ ਵੱਲੋਂ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਦੇ ਜੀਵਨ ‘ਤੇ ਅਧਾਰਤ ਨਾਟਕ ਖੇਡਿਆ ਗਿਆ। ਸੁਸਾਇਟੀ ਦੇ ਚੇਅਰਮੈਨ ਰਮੇਸ਼ ਕੌਲ ਅਤੇ ਪ੍ਰਧਾਨ ਸੀਤਾ ਕੋਲ ਦੀ ਅਗਵਾਈ ਹੇਠ ਤਰਸੇਮ ਬੱਧਣ, ਮਾਸਟਰ ਕੁਲਦੀਪ ਸਿੰਘ ਅਤੇ ਦੇਵਰਾਜ ਸੁਮਨ ਨੇ ਆਏ ਹੋਏ ਮਹਿਮਾਨਾਂ ਨੂੰ ਕਿਤਾਬਾਂ, ਸਰੋਪੇ, ਬੁਕੇ ਅਤੇ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਰਾਧੇ ਸ਼ਾਮ, ਦਲਜੀਤ ਮੇਹਟਾਂ,ਬਲਾਕ ਸੰਮਤੀ ਮੈਂਬਰ ਡਾ.ਸਤਵਿੰਦਰ ਪਾਲ, ਗੁਰਦੀਪ ਪੀਕਾ,ਕਿਸ਼ੋਰੀ ਲਾਲ,ਸੁਰਿੰਦਰ ਕੌਰ, ਜੋਗਿੰਦਰ ਭਟੋਏ,ਅਵਤਾਰ ਕਜਲਾ, ਜੀਵਨ ਕੌਲ, ਰਿਟਾ.ਮੈਨੇਜਰ ਬਲਦੇਵ ਲਾਲ ਬਾਮਣੀ,ਸੋਨੂ ਪਹਿਲਵਾਨ, ਕਸ਼ਮੀਰੀ ਲਾਲ ਮਹਿਮੀ,ਸਰਬਜੀਤ ਕੌਰ,ਬਿੰਦਰ ਕੌਰ,ਬਹੁਜਨ ਪ੍ਰੇਰਨਾ ਰੰਗ ਮੰਚ ਦੇ ਪਾਤਰ ਨਿਰਮਲ ਗੁੜਾ,ਦੇਵ ਵਿਰਕ, ਲੱਖਾ ਧਨੁਸ਼ ਸਮੇਤ ਹੋਰ ਪਤਵੰਤੇ ਹਾਜਰ ਸਨ।

Posted By: Daily Suraj Bureau

Latest News