Daily Suraj

ਪੰਜਾਬੀ

ਹੁਣ ਹਰ ਉਮਰ ਦੇ ਗੋਦ ਲਏ ਬੱਚੇ ਲਈ ਮਾਂ ਨੂੰ 12 ਹਫ਼ਤਿਆਂ ਦੀ ਛੁੱਟੀ: ਸੁਪਰੀਮ ਕੋਰਟ

17 Mar, 2026 04:42 PM

Supreme Court of India ਨੇ ਔਰਤਾਂ ਦੇ ਹੱਕ ਵਿੱਚ ਇਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਗੋਦ ਲੈਣ ਵਾਲੀਆਂ ਮਾਵਾਂ ਨੂੰ ਵੀ ਮਾਤ੍ਰਤਾ ਛੁੱਟੀ ਦੇ ਅਧਿਕਾਰ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਗੋਦ ਲੈਣ ਵਾਲੀਆਂ ਮਾਵਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ। ਅਦਾਲਤ ਦੇ ਫੈਸਲੇ ਅਨੁਸਾਰ ਹੁਣ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਨੂੰ ਗੋਦ ਲੈਣ ਵਾਲੀ ਮਾਂ ਨੂੰ ਵੀ 12 ਹਫ਼ਤਿਆਂ ਦੀ ਮਾਤ੍ਰਤਾ ਛੁੱਟੀ ਮਿਲੇਗੀ। ਪਹਿਲਾਂ ਦੇ ਨਿਯਮਾਂ ਮੁਤਾਬਕ ਇਹ ਛੁੱਟੀ ਸਿਰਫ਼ ਉਹਨਾਂ ਮਾਵਾਂ ਨੂੰ ਮਿਲਦੀ ਸੀ ਜੋ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਗੋਦ ਲੈਂਦੀਆਂ ਸਨ। ਸਿਖਰਲੀ ਅਦਾਲਤ ਨੇ ਆਪਣੇ ਫੈਸਲੇ ਵਿੱਚ Social Security Code 2020 ਦੀ ਧਾਰਾ 60(4) ਵਿੱਚ ਦਰਜ ਉਸ ਪ੍ਰਾਵਧਾਨ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ, ਜਿਸ ਵਿੱਚ ਗੋਦ ਲੈਣ ਵਾਲੀ ਮਾਂ ਨੂੰ ਮਾਤ੍ਰਤਾ ਲਾਭ ਸਿਰਫ਼ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਲਈ ਹੀ ਦਿੱਤਾ ਜਾਂਦਾ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਹੁਣ ਕਿਸੇ ਵੀ ਉਮਰ ਦੇ ਬੱਚੇ ਨੂੰ ਗੋਦ ਲੈਣ ਵਾਲੀ ਮਹਿਲਾ ਨੂੰ 12 ਹਫ਼ਤਿਆਂ ਦੀ ਮਾਤ੍ਰਤਾ ਛੁੱਟੀ ਮਿਲੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ਼ ਬੱਚੇ ਦੀ ਉਮਰ ਦੇ ਆਧਾਰ ’ਤੇ ਛੁੱਟੀ ਦੇ ਅਧਿਕਾਰ ਨੂੰ ਸੀਮਿਤ ਕਰਨਾ ਗਲਤ ਹੈ ਅਤੇ ਇਹ ਸਮਾਨਤਾ ਦੇ ਸਿਧਾਂਤ ਦੇ ਖਿਲਾਫ ਹੈ।

Posted By: Daily Suraj Bureau

Latest News