ਭਾਸ਼ਾ ਵਿਵਾਦ: ਸਟਾਲਿਨ ਨੇ ਯੋਗੀ ਅਦਿੱਤਿਆਨਾਥ ਨੂੰ ਘੇਰਿਆ

ਭਾਸ਼ਾ ਵਿਵਾਦ: ਸਟਾਲਿਨ ਨੇ ਯੋਗੀ ਅਦਿੱਤਿਆਨਾਥ ਨੂੰ ਘੇਰਿਆ

ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ (Tamil Nadu Chief Minister M K Stalin) ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਆਪਣੇ ਹਮਰੁਤਬਾ ਯੋਗੀ ਅਦਿੱਤਿਆਨਾਥ ਦੀ ਭਾਸ਼ਾ ਵਿਵਾਦ ਬਾਰੇ ਟਿੱਪਣੀ ਨੂੰ ‘ਸਭ ਤੋਂ ਗੂੜ੍ਹੀ ਸਿਆਸੀ ਬਲੈਕ ਕਾਮੇਡੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸੂਬਾ ਤਾਮਿਲਨਾਡੂ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰ ਰਿਹਾ, ਸਗੋਂ ਇਸ ਨੂੰ ‘ਥੋਪੇ ਜਾਣ ਅਤੇ ਅੰਧ-ਰਾਸ਼ਟਰਵਾਦ’ ਦਾ ਵਿਰੋਧ ਕਰ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਦੋ ਭਾਸ਼ਾਵਾਂ ਦੀ ਨੀਤੀ ਅਤੇ ਨਿਰਪੱਖ ਹਲਕਾਬੰਦੀ ‘ਤੇ ਤਾਮਿਲਨਾਡੂ ਦੀ ਨਿਰਪੱਖ ਅਤੇ ਦ੍ਰਿੜ੍ਹ ਆਵਾਜ਼ “ਦੇਸ਼ ਭਰ ਵਿੱਚ ਗੂੰਜ ਰਹੀ ਹੈ – ਅਤੇ ਇਸ ਤੋਂ ਭਾਜਪਾ ਸਪੱਸ਼ਟ ਤੌਰ ‘ਤੇ ਪਰੇਸ਼ਾਨ ਹੈ।” ਸਟਾਲਿਨ ਨੇ ਇਹ ਟਿੱਪਣੀਆਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਪਾਈ ਇਕ ਪੋਸਟ ਵਿਚ ਕੀਤੀਆਂ ਹਨ।

#LanguageRow #StalinVsYogi #HindiImposition #LinguisticDiversity #TamilNadu #UPPolitics #IndiaLanguages #PoliticalDebate