Daily Suraj

ਪੰਜਾਬੀ

ਭਾਰਤੀਆਂ ਮਾਡਲ ਸਕੂਲ ਦੇ ਵਿਦਿਆਰਥੀ ਨੇ ਸਟੇਟ ਪੱਧਰ ’ਤੇ ਜਿੱਤ ਕੇ ਨੈਸ਼ਨਲ ਲੈਵਲ ’ਤੇ ਜਗ੍ਹਾ ਬਣਾਈ

10 Dec, 2024 05:30 AM

ਰਾਮਪੁਰਾ ਫੂਲ : ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ ਫੂਲ ਦੇ ਵਿਦਿਆਰਥੀ ਚਿਰਾਯੂ ਕਾਂਸਲ ਪੁੱਤਰ ਭਾਰਤ ਭੂਸ਼ਣ ਨੇ 68ਵੀਆਂ ਰਾਜ ਪੱਧਰੀ ਖੇਡਾਂ ਵਿਚ 93 ਕਿਲੋਗ੍ਰਾਮ ਪਾਵਰ ਲਿਫਟਿੰਗ ਦੇ ਵਿਚ 410 ਕਿੱਲੋ ਭਾਰ ਚੁੱਕ ਕੇ ਰਾਜ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਨੈਸ਼ਨਲ ਪੱਧਰ ’ਤੇ ਜਗ੍ਹਾ ਬਣਾਈ ਹੈ। ਉਸਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਚਿਰਾਯੂ ਕਾਂਸਲ ਨੂੰ ਸਕੂਲ ਵੱਲੋਂ 31,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ । ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਸਕੂਲ ਦੇ ਪ੍ਰਧਾਨ ਸ਼ਸ਼ੀ ਸਿੰਗਲਾ, ਸੀਨੀਅਰ ਕਮੇਟੀ ਮੈਂਬਰਾਂ ਰਜਿੰਦਰ ਜਿੰਦਲ, ਰਾਕੇਸ਼ ਸਹਾਰਾ, ਨਰਿੰਦਰ ਬਾਂਸਲ, ਕੈਲਾਸ਼ ਕੌਸ਼ਿਕ, ਸ਼ਿਵ ਚੰਦਰ ਸ਼ੇਖਰ, ਡਾ. ਅਜੀਤ ਅਗਰਵਾਲ, ਮੱਖਣ ਬੱਲ੍ਹੋ, ਐਡਵੋਕੇਟ ਸਤਪਾਲ, ਵਿਕਰਮ ਸਿੰਗਲਾ ਅਤੇ ਪ੍ਰਿੰਸੀਪਲ ਉਪਮਾ ਸਿੰਗਲਾ ਤੋਂ ਇਲਾਵਾ ਸੀਨੀਅਰ ਆਪ ਆਗੂਆਂ ਰੌਬੀ ਬਰਾੜ, ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਹਲਕਾ ਰਾਮਪੁਰਾ ਫੂਲ (ਯੂਥ ਵਿੰਗ) ਦੇ ਪ੍ਰਧਾਨ ਸ਼ੇਰ ਬਹਾਦਰ ਸਿੰਘ ਧਾਲੀਵਾਲ ਆਦਿ ਵੱਲੋਂ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਤੇ ਉਸਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ ਗਈ।

Posted By: Daily Suraj Bureau

Latest News