Daily Suraj

ਪੰਜਾਬੀ

ਕਿਸ ਦੀ ਸ਼ਹਿਤ ਦੇ ਕੱਟੀ ਜਾ ਰਹੀ ਹੈ ਜਸਪਾਲ ਬਾਂਗਰ ਵਿੱਚ ਨਜਾਇਜ਼ ਕਲੋਨੀ

21 Jan, 2026 04:04 PM

ਲੁਧਿਆਣਾ (ਬੱਤਰਾ) ਹਲਕਾ ਸਾਊਥ ਦੇ ਅਧੀਨ ਪੈਂਦੇ ਇਲਾਕਿਆਂ ਵਿੱਚ ਪਤਾ ਨਹੀਂ ਕਿਸ ਦੀ ਸ਼ੈ ਤੇ ਨਜਾਇਜ਼ ਕਲੋਨੀਆਂ ਲਗਾਤਾਰ ਕੱਟੀ ਜਾ ਰਹੀਆਂ ਹਨ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਡੀ-ਮਾਡ ਦੇ ਸਾਹਮਣੇ ਜਸਪਾਲ ਬਾਂਗਰ ਰੋਡ ਤੇ ਜਿੱਥੇ ਇੱਕ ਕੋਲੋਨਾਈਜ਼ਰ ਕਲੋਲਾਈਜ਼ਰ ਦੁਆਰਾ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਤੇ ਟੰਗਦੇ ਹੋਏ ਨਾਜਾਇਜ਼ ਕਲੋਨੀ ਕੱਟੀ ਜਾ ਰਹੀ ਹੈ ਇਹ ਇਲਾਕਾ ਗਲਾਡਾ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ ਰੋਜਾਨਾ ਸੂਰਜ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਾਮ ਨਾ ਦੱਸਣ ਦੀ ਸ਼ਰਤ ਤੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਜੋ ਨਾਜਾਇਜ਼ ਕਲੋਨੀ ਕਲੋਨਾਈਜ਼ਰ ਦੁਆਰਾ ਕੱਟੀ ਜਾ ਰਹੀ ਹੈ ਇਸ ਕਲੋਨਾਈਜ਼ਰ ਵੱਲੋਂ ਪਹਿਲਾਂ ਵੀ ਹਲਕਾ ਦੱਖਣੀ ਵਿੱਚ ਕਈ ਕਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ ਅਤੇ ਇਸ ਕੋਲੋਨਾਈਜ਼ਰ ਦੇ ਕਈ ਸਕੂਲ ਵੀ ਚਲਦੇ ਹਨ ਪਰ ਪਤਾ ਕਿਉੰ ਗਲਾਡਾ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਗਲਾਡਾ ਦੇ ਅਧਿਕਾਰੀਆਂ ਦੁਆਰਾ ਕਦੋਂ ਤੱਕ ਕੱਟੀ ਜਾ ਰਹੀਆਂ ਅਜਿਹੀ ਨਜਾਇਜ਼ ਕਲੋਨੀਆਂ ਉੱਤੇ ਕਾਰਵਾਈ ਕੀਤੀ ਜਾਂਦੀ ਹੈ।

Posted By: Daily Suraj Bureau

Latest News