Daily Suraj

ਪੰਜਾਬੀ

ਜ਼ਿਮਨੀ ਚੋਣਾਂ ਵਿੱਚ ਅਮਨ ਅਰੋੜਾ ਨੇ ਦਿੱਤਾ ਸੰਦੇਸ਼: "ਵਿਕਾਸ ਤੇ ਧਿਆਨ, ਦੋਸ਼ਾਂ ਤੋਂ ਦੂਰ"

13 Jun, 2025 10:55 PM

ਲੁਧਿਆਣਾ : ਲੁਧਿਆਣਾ ’ਚ ‘ਆਪ’ ਪਾਰਟੀ ਪ੍ਰਧਾਨ ਅਮਨ ਅਰੋੜਾ ਨਾਮੀ ਸ਼ਖ਼ਸੀਅਤਾਂ ਨੂੰ ਪਾਰਟੀ ਪਰਿਵਾਰ 'ਚ ਸ਼ਾਮਲ ਕਰਵਾਉਂਦੇ ਹੋਏ ਕਿਹਾ ਕਿ  ‘‘ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ। ‘‘ਅਸੀਂ ਕੰਮ ਕਰਨ ਦੀ ਰਾਜਨੀਤੀ ਕਰਦੇ ਹਾਂ। ’’ ਉਨ੍ਹਾਂ ਕਿਹਾ ਕਿ ਕਿਸ ਨੇ ਕਿਸੇ ’ਤੇ ਕੀ ਦੋਸ਼ ਲਗਾਇਆ ਇਹ ਤਾਂ ਲੁਧਿਆਣਾ ਵੈਸਟ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ। ਅਸੀਂ ਸੰਜੀਵ ਅਰੋੜਾ ਦੀ ਇਮਾਨਦਾਰੀ ਤੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਲੋਕਾਂ ’ਚ ਜਾ ਰਹੇ ਹਾਂ।  ਬਾਕੀ ਵੋਟਰ 19 ਤਰੀਕ ਨੂੰ ਫ਼ੈਸਲਾ ਕਰ ਦੇਣਗੇ। 

ਜ਼ਿਮਨੀ ਚੋਣ ’ਚ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਕਿਹਾ ਕਿ ਕੰਗ ਸਾਹਿਬ ਦੀ ਸ਼ਬਦਾਵਲੀ ਤਾਂ ਪੰਜਾਬ ਤੇ ਪੂਰੇ ਮੁਲਕ ਨੇ ਸੁਣਿਆ ਸੀ।  ਇਹੋ ਜਿਹੀ ਸ਼ਬਦਾਵਲੀ ਨੂੰ ਲੋਕ ਕਿੰਨਾ ਸਵੀਕਾਰ ਕਰਦੇ ਹਨ ਇਹ ਤਾਂ ਲੁਧਿਆਣੇ ਦੇ ਲੋਕ ਹੀ ਦੱਸਣਗੇ। 

#AmanArora #ByElection2025 #AAPPunjab #PositivePolitics #DevelopmentAgenda #NoBlameGame #PunjabPolitics #ElectionCampaign #AAPPromise #GoodGovernance


Latest News