ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਨੇ ਲਗਾਇਆ ਵਿੱਦਿਅਕ ਟੂਰ
ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਵੱਲੋਂ ਇੱਕ ਦਿਨਾਂ ਵਿੱਦਿਅਕ ਟੂਰ ਸਕੂਲ ਮੁਖੀ ਸੱਤਪਾਲ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਟੂਰ ਦੀ ਰਵਾਨਗੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਬੱਛੋਆਣਾ ਦੇ ਪ੍ਰਧਾਨ ਗੁਰਪਿਆਰ ਸਿੰਘ ਅਤੇ ਸ਼ਮਸ਼ੇਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤੀ। ਇਸ ਮੌਕੇ ਕਲੱਬ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਪ੍ਰਮੇਸ਼ਰ ਦਵਾਰ ਨਤਮਸਤਕ ਹੋਣ ਤੋਂ ਛੱਤਬੀੜ ਦਾ ਅਨੰਦ ਲਿਆ। ਇੱਥੇ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਅਤੇ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਚੰਡੀਗੜ੍ਹ ’ਚ ਰੌਕ ਗਾਰਡਨ ਦੀ ਵੇਖਿਆ ਜਿੱਥੇ ਨੇਕ ਚੰਦ ਦੁਆਰਾ ਬਣਾਈਆਂ ਅਕ੍ਰਿਤੀਆਂ ਦਾ ਬੱਚਿਆਂ ਨੇ ਖੁਬ ਅਨੰਦ ਲਿਆ। ਰਾਕ ਗਾਰਡਨ ਤੇ ਸੁਖਨਾ ਲੇਕ ਤੋਂ ਬਾਅਦ ਰੋਜ਼ ਗਾਰਡਨ ’ਚ ਵੱਖ-ਵੱਖ ਤਰ੍ਹਾਂ ਦੇ ਗ਼ੁਲਾਬ ਨੂੰ ਦੇਖ ਬੱਚੇ ਬਹੁਤ ਖੁਸ਼ ਹੋਏ। ਇਥੇ ਬੱਚਿਆਂ ਨੇ ਖੂਬ ਅਨੰਦ ਲਿਆ। ਬੱਚਿਆਂ ਦੇ ਸਿੱਖਿਆ ਪੱਖੋਂ ਇਹ ਟੂਰ ਬਹੁਤ ਸ਼ਾਨਦਾਰ ਰਿਹਾ।ਸਕੂਲ ਸਟਾਫ ਰਣਜੀਤ ਸਿੰਘ, ਮਨਦੀਪ ਕੌਰ, ਮਨਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਸਮੇਂ ਸਮੇਂ ਤੇ ਚੰਗੀ ਜਾਣਕਾਰੀ ਦਿੱਤੀ। ਮਾਪਿਆਂ ਦੁਆਰਾ ਬੱਚਿਆਂ ਨੂੰ ਐਜੂਕੇਸਨਲ ਲਈ ਬਹੁਤ ਧੰਨਵਾਦ ਕੀਤਾ। ਸਕੂਲ ਮੁਖੀ ਅਤੇ ਚੇਅਰਪਰਸਨ ਜਸਵੀਰ ਕੌਰ ਵੱਲੋਂ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
Posted By: Daily Suraj Bureau