ਸੰਤ ਬਾਬਾ ਦਲਵਾਰਾ ਸਿੰਘ ਵਲੋਂ ਕੀਤੀ ਜਾ ਰਹੀ ਧਾਰਮਿਕ ਸੇਵਾ ਸਲਾਘਾਯੋਗ-ਰਣਦੀਪ
ਗੁਰਦਵਾਰਾ ਰੋਹੀਸਰ ਸਾਹਿਬ ਮਾਲੋਵਾਲ ਵਿਚ 3 ਰੋਜ਼ਾ ਸਲਾਨਾ ਗੁਰਮਤਿ ਸਮਾਗਮ ਵਿਚ ਕੀਤੀ ਸਿਰਕਤ ( ਮੁਖ਼ਤਿਆਰ ਸਿੰਘ) ਗੁਰਦਵਾਰਾ ਰੋਹੀਸਰ ਸਾਹਿਬ ਮਾਲੋਵਾਲ ਤਪ ਅਸਥਾਨ ਸ੍ਰੀ ਮਾਨ ਸੰਤ ਬਾਬਾ ਕ੍ਰਿਪਾ ਸਿੰਘ ਜੀ ਵਿਖੇ 3 ਰੋਜ਼ਾ ਗੁਰਮਤਿ ਸਮਾਗਮ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਸਾਬਕਾ ਸਮਿਤੀ ਮੈਬਰ ਬਲਵੀਰ ਸਿੰਘ ਮਿੰਟੂ ਸਮੇਤ ਵੱਡੀ ਗਿਣਤੀ ਵਿਚ ਸਾਥੀਆ ਸਮੇਤ ਸਿਰਕਤ ਕਰਕੇ ਬਾਬਾ ਜੀ ਤੋਂਂ ਅਸੀਰਵਾਦ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਦਲਵਾਰਾ ਸਿੰਘ ਵਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਸਲਾਘਾਯੋਗ ਹਨ ਜਿਸ ਸੱਦਕਾ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਇਸ ਦਾ ਲਾਹਾ ਲੈ ਰਹੀਆਂ ਹਨ। ਇਸ ਮੌਕੇ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਵਾਲਿਆਂ ਨੇ ਕਿਹਾ ਕਿ ਇਸ ਮਹਾਨ ਸਥਾਨ ਉਪਰ ਸ੍ਰੀ ਮਾਨ ਸੰਤ ਬਾਬਾ ਕ੍ਰਿਪਾ ਸਿੰਘ ਨੇ ਲੰਬਾ ਸਮਾਂ ਸੇਵਾ ਕੀਤੀ ਜਿਸ ਕਾਰਣ ਹਰ ਸਾਲ ਇਸ ਤਪ ਅਸਥਾਨ ਉਪਰ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਕਰਵਾਇਆ ਜਾਦਾ ਹੈ। ਉਨ੍ਹਾਂ ਦਸਿਆ ਕਿ ਸੰਤ ਕ੍ਰਿਪਾ ਸਿੰਘ ਇੰਟਰਨੈਸ਼ਨਲ ਚੈਰੀਟੇਬਲ ਰੂਹਾਨੀ ਮਿਸ਼ਨ ਵੱਲੋਂ ਇਸ ਅਸਥਾਨ ਤੇ ਗੁਰਮਤਿ ਵਿਦਿਆਲਾ ਚਲਾਇਆ ਜਾ ਰਿਹਾ ਹੈ, ਜਿਸ ਵਿਚ ਰਹਿਣ ਵਾਲੇ ਬੱਚਿਆਂ ਨੂੰ ਹਰ ਰੋਜ ਸ਼ੁੱਧ ਗੁਰਬਾਣੀ ਉਚਾਰਨ ਕਰਨ ਦੀ ਸੰਖਿਆ ਦਿੱਤੀ ਜਾਦੀ ਹੈ। ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹਰ ਐਤਵਾਰ ਸੰਖਿਆ ਦਿੱਤੀ ਜਾਦੀ ਹੈ ਅਤੇ ਕੀਰਤਨ ਦੀ ਸਿਖਲਾਈ ਵੀ ਦਿਤੀ ਜਾਦੀ ਹੈ। ਜਥੇਦਾਰ ਜਗਜੀਤ ਸਿੰਘ ਨੇ ਦਸਿਆ ਕਿ ਬਾਬਾ ਜੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਪੀਜੀਆਈ ਵਿੱਚ ਮਰੀਜ਼ਾਂ ਲਈ ਲੰਗਰ ਦੀ ਸੇਵਾ ਵੀ ਜਾਰੀ ਹੈ। ਉਨ੍ਹਾਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਚਲ ਰਹੀ ਕਾਰ ਸੇਵਾ ਵਿਚ ਵੀ ਯੋਗਦਾਨ ਪਾਉਂਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ, ਸਿਅਸੀ ਆਗੂਆਂ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਅਤੇ ਪਤਵੰਤੇ ਹਾਜ਼ਰ ਸਨ। ਬਾਬਾ ਜੀ ਨੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਹੋਰ ਸਖਸੀਅਤਾਂ ਦਾ ਵੀ ਸਨਮਾਨ ਕੀਤਾ।
Posted By: Daily Suraj Bureau