Daily Suraj

ਪੰਜਾਬੀ

ਨਸ਼ਾਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਯਾਤਰਾ ਕੱਢੀ

17 May, 2025 12:08 AM

ਸ੍ਰੀ ਚਮਕੌਰ ਸਾਹਿਬ : ਪ੍ਰੋਫੈਸਰ ਰਮੇਸ਼ ਚੰਦਰ ਢੰਡ ਦੀ ਅਗਵਾਈ ਹੇਠ ਜ਼ਿਲ੍ਹਾ ਰੂਪਨਗਰ ’ਚ ਨਸ਼ਾਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਯਾਤਰਾ ਕੱਢੀ ਗਈ। ਇਹ ਯਾਤਰਾ ਐੱਸਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਅਤੇ ਮਾਤਾ ਸਤਿਆ ਦੇਵੀ ਵਿਰੱਧ ਆਸ਼ਰਮ ਵੱਲੋਂ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ ਦੇ ਸਹਿਯੋਗ ਨਾਲ ਪਿੰਡ ਬਹਿਰਾਮਪੁਰ ਵਿੱਚ ਕੱਢੀ ਗਈ। ਇਸ ਯਾਤਰਾ ਵਿੱਚ ਸਕੂਲ ਦੇ ਪ੍ਰਿੰਸੀਪਲ ਜਗਮੋਹਨ ਸਿੰਘ, ਸਟਾਫ, ਵਿਦਿਆਰਥੀਆਂ ਅਤੇ ਪਿੰਡ ਦੀ ਪੰਚਾਇਤ ਸਮੇਤ ਕਈ ਉੱਘੇ ਵਿਅਕਤੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 

ਵਿਦਿਆਰਥੀਆਂ ਨੇ ਨਸ਼ੇ ਵਿਰੁੱਧ ਨਾਅਰੇ ਲਗਾ ਕੇ ਪੂਰੇ ਪਿੰਡ ਵਿੱਚ ਗੇੜ੍ਹਾ ਲਾਇਆ ਅਤੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਪ੍ਰਿੰਸੀਪਲ ਸਰਦਾਰ ਜਗਮੋਹਨ ਸਿੰਘ ਨੇ ਸੰਸਥਾ ਦੇ ਚੇਅਰਮੈਨ ਅਤੇ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਟਾਫ ਮੈਂਬਰਾਂ ਵਿੱਚ ਯਾਕੂਬ ਅਲੀ, ਇੰਦਰਜੀਤ ਸਿੰਘ, ਅਮਨਦੀਪ ਕੌਰ, ਹਰਸਿਮਰਨ ਕੌਰ, ਦੀਪਿਕਾ, ਵਿਵਸ਼ਿਸਟ, ਅਨਾਦ ਪ੍ਰਕਾਸ਼, ਗੁਰਿੰਦਰ ਸਿੰਘ, ਰਣਜੀਤ ਕੌਰ, ਸ਼ਕੁੰਤਲਾ ਦੇਵੀ, ਨਰਿੰਦਰ ਕੌਰ, ਬਲਜਿੰਦਰ ਕੌਰ, ਦੀਪਿਕਾ ਵਰਮਾ, ਗੁਰਦੀਪ ਸਿੰਘ, ਅਨੀਤਾ ਕੁਮਾਰੀ, ਦਿਲਰਾਜਪ੍ਰੀਤ ਕੌਰ ਅਤੇ ਪਰਮਜੀਤ ਕੌਰ ਆਦਿ ਸ਼ਾਮਲ ਸਨ।

#NashaMuktBharat #DrugFreeIndia #AwarenessYatra #SayNoToDrugs #YouthAwareness #HealthyIndia #SocialChange #DrugAwareness

Posted By: Daily Suraj Bureau

Latest News