Daily Suraj

ਪੰਜਾਬੀ

ਕਿਸਾਨ ਆਗੂਆਂ ਤੇ ਵਰਕਰਾਂ ਦੀਆਂ ਗਿਰਫਤਾਰੀਆਂ ਖਿਲਾਫ਼ ਭਰਾਤਰੀ ਜਥੇਬੰਦੀਆਂ ਨੇ ਆਪ ਸਰਕਾਰ ਦੇ ਫੂਕੇ ਪੁਤਲੇ

19 Jan, 2026 06:14 PM

ਲੌਂਗੋਵਾਲ, (ਜਗਸੀਰ ਸਿੰਘ)- ਪੰਜਾਬ ਪੁਲਿਸ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਅਤੇ ਸੈਂਕੜੇ ਵਰਕਰਾਂ ਨੂੰ ਗਿਰਫ਼ਤਾਰ ਕਰਕੇ ਜੇਲ੍ਹਾਂ ਵਿੱਚ ਨਜ਼ਰਬੰਦ ਕਰਨ ਖਿਲਾਫ ਅੱਜ ਜਥੇਬੰਦੀਆਂ ਵੱਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਖਿਲਾਫ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ। ਕੱਲ ਮਜੀਠਾ ਵਿਖੇ ਬੀਕੇਯੂ ਏਕਤਾ ਆਜ਼ਾਦ ਦੇ ਆਗੂਆ ਤੇ ਸੈਂਕੜੇ ਕਿਸਾਨਾ ਨੂੰ ਹਿਰਾਸਤ ਚ ਲੈ ਕੇ ਜੇਲਾਂ ਚ ਭੇਜ ਕੀਤਾ ਦਿੱਤਾ ਸੀ ਤੇ ਕਾਫੀ ਆਗੂਆਂ ਨੂੰ ਘਰਾਂ ਚੋਂ ਗਿਰਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਬੀਤੇ ਕੱਲ ਬੀਕੇਯੂ ਅਜ਼ਾਦ ਵਲੋਂ ਪਿੰਡ ਲੌਂਗੋਵਾਲ ਦੇ ਸੁਨਾਮ ਬਰਨਾਲਾ ਰੋਡ ਤੇ ਸ਼ਾਂਤਮਈ ਧਰਨਾ ਦੇ ਰਹੇ ਸਨ,ਜਦੋਂ ਕਿਸਾਨ ਆਪਣਾ ਵਿਰੋਧ ਦਰਜ ਕਰਵਾ ਕੇ ਸਟੇਜ ਸਮਾਪਤੀ ਕਰਨ ਸਮੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਸੀ ਤਾਂ ਪੁਲਿਸ ਨੇ ਖਿੱਚ ਧੂਹ ਕਰਕੇ ਹਿਰਾਸਤ ਚ ਲੈ ਤੇ ਸੈਂਕੜੇ ਕਿਸਾਨ ਬੱਸਾਂ ਚ ਗ੍ਰਿਫਤਾਰ ਕਰ ਲਿਆ ਗਿਆ।ਅੱਜ ਇਸ ਲੋਕਤੰਤਰ ਦੀਆਂ ਧੱਜੀਆਂ ਉਡਾਉਣ, ਗੈਰ ਮਨੁੱਖੀ ਵਤੀਰੇ, ਸਰਕਾਰੀ ਤਸੱਦਦ, ਜੁਬਾਨ ਬੰਦੀ ਖਿਲਾਫ਼ ਕਿਸਾਨ, ਮਜਦੂਰ, ਮੁਲਾਜਮ ਅਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਪਿੰਡ ਪਿੰਡ ਸਰਕਾਰ ਦੇ ਇਸ ਰਵੱਈਏ ਦੇ ਵਿਰੁੱਧ ਪੂਤਲੇ ਸਾੜੇ ਗਏ ਆਗੂਆ ਨੇ ਕਿਹਾ ਕਿ ਜਿੰਨਾਂ ਚਿਰ ਆਗੂਆ ਸਮੇਤ ਕਿਸਾਨ ਰਿਹਾਅ ਨਾ ਕੀਤੇ ਤਾਂ ਸਹਿਯੋਗੀ ਜਥੇਬੰਦੀਆਂ ਵਲੋਂ ਕਰੜੇ ਪ੍ਰਦਰਸ਼ਨ ਕੀਤੇ ਜਾਣਗੇ ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਸਮੇਤ ਜਮਹੁਰੀ ਲੋਕ ਪੱਖੀ ਜਥੇਬੰਦੀਆ ਨੇ ਪੂਰਾ ਸਹਿਯੋਗ ਦਿੱਤਾ। ਇਸ ਸਮੇਂ ਇਕਾਈ ਲੌਂਗੋਵਾਲ ਦੇ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ,ਨਛੱਤਰ ਸਿੰਘ, ਕਰਨੈਲ ਸਿੰਘ ,ਭੋਲਾ ਸਿੰਘ,ਨਿੰਮਾ ਸਿੰਘ, ਖੜਕ ਸਿੰਘ,ਮੇਜਰ ਸਿੰਘ ਨੰਬਰਦਾਰ, ਦੇਸ਼ ਭਗਤ ਯਾਦਗਾਰ ਦੇ ਮਾਸਟਰ ਬਲਵੀਰ ਚੰਦ ਲੌਂਗੋਵਾਲ,ਤਰਕਸ਼ੀਲ ਸੋਸਾਈਟੀ ਪੰਜਾਬ ਦੇ ਸੁਬਾ ਆਗੁ ਜੁਝਾਰ ਲੌਂਗੋਵਾਲ, ਬਾਬਾ ਫ਼ਰੀਦ ਸੰਸਥਾ ਦੇ ਕਮਲਜੀਤ ਸਿੰਘ ਵਿੱਕੀ, ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਲਖਵੀਰ ਲੱਖੀ ਲੌਂਗੋਵਾਲ,ਕਿਰਤੀ ਕਿਸਾਨ ਯੂਨੀਅਨ ਤੋਂ ਕਰਮਜੀਤ ਸਿੰਘ ਸਤੀਪੁਰਾ,,ਹਰਦੇਵ ਦੂੱਲਟ,ਸ਼ਹੀਦ ਭਗਤ ਸਿੰਘ ਮੋਟਰ ਸਾਈਕਲ ਰੇਹੜੀ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਪੱਖੀ ਕਾਰਕੁਨ, ਮੈਂਬਰ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ।

Posted By: Daily Suraj Bureau

Latest News