Daily Suraj

ਪੰਜਾਬੀ

ਪਿੰਡ ਰਾਮ ਸਰਨ ਮਾਜਰਾ ਵਿੱਚ ਹਿੰਦੂ ਸੰਮੇਲਨ, ਵੱਡੀ ਗਿਣਤੀ ਲੋਕਾਂ ਦੀ ਭਾਗੀਦਾਰੀ

10 Mar, 2026 11:06 AM

ਪਿੰਡ ਰਾਮ ਸਰਨ ਮਾਜਰਾ ਵਿੱਚ ਹਿੰਦੂ ਸੰਮੇਲਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਈ। ਭਜਨ ਗਾਇਕਾ ਉਰਮਿਲਾ ਕਸ਼ਯਪ ਜੁਬਲ ਨੇ ਆਪਣੇ ਭਗਤੀ ਗੀਤਾਂ ਨਾਲ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ। ਇਸ ਮੌਕੇ ਸੰਘ ਦੇ ਸਹਿ ਪ੍ਰਚਾਰਕ ਸੁਨੀਲ ਕੁਮਾਰ, ਬੁੱਧੀਜੀਵੀ ਮੁਨੀਸ਼ ਕੁਮਾਰ ਤੇ ਬਲਾਕ ਇੰਚਾਰਜ ਨਰੇਸ਼ ਕੁਮਾਰ ਨੇ ਹਿੰਦੂ ਧਰਮ, ਸੱਭਿਆਚਾਰ ਦੀ ਸੰਭਾਲ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਬੁਲਾਰਿਆਂ ਨੇ ਕਿਹਾ ਕਿ ਹਿੰਦੂ ਧਰਮ ਸਿਰਫ ਇਕ ਵਿਸਵਾਸ਼ ਨਹੀਂ ਹੈ ਸਗੋਂ ਜੀਵਨ ਦਾ ਇਕ ਮਹਾਨ ਤਰੀਕਾ ਹੈ ਜੋ ਆਪਸੀ ਪਿਆਰ, ਭਾਈਚਾਰੇ ਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸੱਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਸੁਰੱਖਿਆ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ, ਸਮਾਜ ਤੇ ਰਾਸ਼ਟਰ ਦੇ ਨਿਰਮਾਣ ਵਿਚ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਸੰਮੇਲਨ ਵਿਚ ਔਰਤਾਂ ਦੀ ਭਾਗੀਦਾਰੀ ਪ੍ਰਮੁੱਖ ਸੀ। ਭਾਜਪਾ ਮੰਡਲ ਪ੍ਰਧਾਨ ਵਿਕਾਸ ਸ਼ਰਮਾ, ਉਪ ਪ੍ਰਧਾਨ ਰਿੰਕੂ ਕਸ਼ਯਪ ਤੇ ਜਨਰਲ ਸਕੱਤਰ ਅਨਿਲ ਟਾਟਕੀ ਨੇ ਕਿਹਾ ਕਿ ਔਰਤਾਂ ਸਮਾਜ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਤੇ ਪਰਿਵਾਰਾਂ ਤੇ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸੰਮੇਲਨ ਦਾ ਮੁੱਖ ਉਦੇਸ਼ ਸਮਾਜ ਦੇ ਅੰਦਰ ਏਕਤਾ, ਸਦਭਾਵਨਾ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਸਰਪੰਚ ਓਮ ਪ੍ਰਕਾਸ਼ ਸੈਣੀ, ਆਨੰਦ ਸ਼ਰਮਾ, ਡਾ. ਸੰਜੀਵ ਸ਼ਰਮਾ, ਕੌਸ਼ਲ ਸੈਣੀ, ਤਰਸੇਮ ਰਾਏ, ਬਾਲ ਕ੍ਰਿਸ਼ਨ ਸ਼ਰਮਾ, ਰਾਕੇਸ਼ ਕੁਮਾਰ, ਗੁਲਸ਼ਨ ਸੈਣੀ, ਜਰਨੈਲ ਕੰਦੋਲੀ, ਪੁਨੀਤ ਸ਼ਰਮਾ, ਬਲੈਤੀ ਰਾਮ, ਜਸਵਿੰਦਰ ਸੈਣੀ, ਰਾਮ ਸਰੂਪ ਆਦਿ ਮੌਜੂਦ ਸਨ।

Posted By: Daily Suraj Bureau

Latest News