Daily Suraj

ਪੰਜਾਬੀ

ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਅਤੇ ਪ੍ਰਸਿੱਧ ਸਮਾਜ ਸੇਵੀ ਪਾਲੀ ਸਿੰਘ ਕਮਲ ਦਾ ਵਿਸ਼ੇਸ ਸਨਮਾਨ

02 Feb, 2026 03:50 PM

ਅੱਜ ਪਿੰਡ ਭਿੰਡਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਸਮੇਂ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।ਇਸ ਸਮੇਂ ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਪ੍ਰਸਿੱਧ ਸਮਾਜ ਸੇਵੀ ਸ. ਪਾਲੀ ਸਿੰਘ ਕਮਲ ਖਜਾਨਚੀ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਦਾ ਵਿਸੇਸ਼ ਸਨਮਾਨ ਕੀਤਾ ।ਇਸ ਸਮੇਂ ਸ. ਪਾਲੀ ਸਿੰਘ ਕਮਲ ਨੇ ਸੰਬੋਧਨ ਕਰਦਿਆ ਕਿਹਾ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਗਏ ਮਾਰਗ ਤੇ ਚੱਲਣ ਦੀ ਜਰੂਰਤ ਹੈ ਅਤੇ ਆਪਸ ਵਿੱਚ ਰਲ ਮਿਲ ਕੇ ਰਹਿਣਾ ਕਿਰਤ ਕਰਨੀ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਿਖਾਇਆ ਹੈ ।ਇਸ ਇਸ ਪ੍ਰਧਾਨ ਧਨਵੰਤ ਸਿੰਘ ਧੰਨਾ, ਧਰਮਿੰਦਰ ਸਿੰਘ ,ਬਲਵੀਰ ਸਿੰਘ ਠੇਕੇਦਾਰ ਮੁੱਖ ਪ੍ਰਬੰਧਕ, ਮੱਖਣ ਸਿੰਘ ਜੇਈ, ਮੇਘ ਸਿੰਘ ਮੇਘੀ, ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ, ਸੰਮਤੀ ਮੈਂਬਰ ਜੀਤੂ ਸਿੰਘ, ਜੀਤ ਸਿੰਘ ਮੁੱਖ ਸੇਵਾਦਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਰੀਆਂ ਸੰਗਤਾ ਹਾਜ਼ਰ ਸਨ।

Posted By: Daily Suraj Bureau

Latest News