Daily Suraj

ਪੰਜਾਬੀ

Punjab ਦਾ ਜਤਿੰਦਰ ਸਿੰਘ ਕਰੇਗਾ ਟੀ-20 ਵਿਸ਼ਵ ਕੱਪ ‘ਚ ਓਮਾਨ ਟੀਮ ਦੀ ਕਪਤਾਨੀ

31 Dec, 2025 12:38 PM

ਲੁਧਿਆਣਾ, ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਪੰਜਾਬ ਦਾ ਜਤਿੰਦਰ ਸਿੰਘ ਓਮਾਨ (Punjab) ਦੀ 15 ਮੈਂਬਰੀ ਟੀਮ ਦੀ ਕਪਤਾਨੀ ਕਰੇਗਾ। ਇਸ ਦੇ ਨਾਲ ਹੀ ਜਤਿੰਦਰ ਦੀ ਕਪਤਾਨੀ ਵਾਲੀ ਟੀਮ ਦਾ ਵਿਨਾਇਕ ਸ਼ੁਕਲਾ ਨੂੰ ਉੱਪ ਕਪਤਾਨ ਬਣਾਇਆ ਗਿਆ ਹੈ। ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਵਿਚ ਓਮਾਨ ਨੂੰ ਗਰੁੱਪ-ਬੀ ਵਿਚ ਰੱਖਿਆ ਗਿਆ ਹੈ। ਇਸ ਗਰੁੱਪ ‘ਚ ਓਮਾਨ ਦੇ ਨਾਲ ਆਸਟ੍ਰੇਲੀਆ, ਸ਼੍ਰੀਲੰਕਾ, ਆਇਰਲੈਂਡ ਤੇ ਜ਼ਿੰਬਾਬਵੇ ਦੀਆਂ ਟੀਮਾਂ ਹਨ।
ਓਮਾਨ ਦੀ ਰਾਸ਼ਟਰੀ ਟੀਮ ਦੀ ਕਪਤਾਨੀ ਕਰਨ ਵਾਲਾ ਜਤਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਹੈ। ਜਤਿੰਦਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ 5 ਮਾਰਚ 1989 ਨੂੰ ਹੋਇਆ ਸੀ। ਇਸ ਤੋਂ ਬਾਅਦ 2003 ਵਿਚ ਉਹ ਆਪਣੇ ਪਰਿਵਾਰ ਨਾਲ ਓਮਾਨ ਚਲਾ ਗਿਆ ਸੀ।
ਜਤਿੰਦਰ ਦਾ ਕ੍ਰਿਕਟ ਸਫ਼ਰ ਓਮਾਨ ਵਿੱਚ ਸ਼ੁਰੂ ਹੋਇਆ, ਜਿੱਥੇ ਉਸਨੇ 2007 ਦੇ ਏਸੀਸੀ ਅੰਡਰ-19 ਏਲੀਟ ਕੱਪ ਦੌਰਾਨ ਅੰਡਰ-19 ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਸ ਤੋਂ ਬਾਅਦ ਜਤਿੰਦਰ ਨੇ 2015 ਵਿੱਚ ਓਮਾਨ ਲਈ ਆਪਣਾ ਟੀ-20 ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ।
ਜਤਿੰਦਰ ਨੇ ਦਸੰਬਰ 2024 ਤੱਕ, 33 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ ਹੈ, ਜਿਸ ਵਿੱਚ 31.77 ਦੀ ਔਸਤ ਨਾਲ 985 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਸ਼ਾਮਲ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ, ਉਸਨੇ 39 ਮੈਚ ਖੇਡੇ ਹਨ, 25.73 ਦੀ ਔਸਤ ਨਾਲ 875 ਦੌੜਾਂ ਬਣਾਈਆਂ ਹਨ। ਇਹ ਵੀ ਦੱਸਣਯੋਗ ਹੈ ਕਿ ਇਸ ਪਹਿਲਾਂ ਵੀ ਜਤਿੰਦਰ ਏਸ਼ੀਆ ਕੱਪ ‘ਚ ਵੀ ਓਮਾਨ ਦੀ ਕਪਤਾਨ ਵੱਜੋਂ ਨੁਮਾਇੰਦਗੀ ਕਰ ਚੁੱਕਾ ਹੈ।

Posted By: Daily Suraj Bureau

Latest News