Daily Suraj

ਪੰਜਾਬੀ

ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੂੰ ਸਦਮਾ: ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ 'ਚ ਦਿਹਾਂਤ

22 Sep, 2026 03:12 PM

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰਾਣੀ ਮੁਖਰਜੀ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਮੰਗਲਵਾਰ ਦੁਪਹਿਰ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਆਉਣ ਤੋਂ ਬਾਅਦ ਮੁਖਰਜੀ ਪਰਿਵਾਰ ਅਤੇ ਮਨੋਰੰਜਨ ਜਗਤ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ। ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਯਸ਼ ਰਾਜ ਫਿਲਮਜ਼ (YRF) ਨੇ ਸੋਸ਼ਲ ਮੀਡੀਆ 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕੀਤੀ ਹੈ। ਬਿਆਨ ਵਿੱਚ ਲਿਖਿਆ ਗਿਆ, "ਬਹੁਤ ਹੀ ਦੁਖੀ ਮਨ ਨਾਲ ਅਸੀਂ ਇਹ ਸਾਂਝਾ ਕਰ ਰਹੇ ਹਾਂ ਕਿ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ (75) ਦਾ ਮੰਗਲਵਾਰ ਦੁਪਹਿਰ ਦਿਹਾਂਤ ਹੋ ਗਿਆ ਹੈ। ਪਰਿਵਾਰ ਇਸ ਔਖੀ ਘੜੀ ਵਿੱਚ ਤੁਹਾਡੇ ਵੱਲੋਂ ਮਿਲ ਰਹੇ ਪਿਆਰ, ਪ੍ਰਾਰਥਨਾਵਾਂ ਅਤੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦਾ ਹੈ। ਨਾਲ ਹੀ ਦੁੱਖ ਦੇ ਇਸ ਸਮੇਂ ਵਿੱਚ ਪਰਿਵਾਰ ਦੀ ਨਿਜਤਾ (ਪ੍ਰਾਈਵੇਸੀ) ਦਾ ਸਤਿਕਾਰ ਕਰਨ ਦੀ ਨਿਮਰ ਅਪੀਲ ਕੀਤੀ ਜਾਂਦੀ ਹੈ।" ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਮੁਖਰਜੀ ਬੰਗਾਲੀ ਸਿਨੇਮਾ ਦੀ ਇੱਕ ਜਾਣੀ-ਪਛਾਣੀ ਪਲੇਅਬੈਕ ਗਾਇਕਾ ਵੀ ਰਹਿ ਚੁੱਕੀ ਸੀ। ਉਹ ਅਕਸਰ ਆਪਣੀ ਧੀ ਰਾਣੀ ਮੁਖਰਜੀ ਨਾਲ ਕਈ ਜਨਤਕ ਅਤੇ ਫਿਲਮੀ ਸਮਾਗਮਾਂ ਵਿੱਚ ਨਜ਼ਰ ਆਉਂਦੀ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਮੁਖਰਜੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

Posted By: Daily Suraj Bureau

Latest News