Daily Suraj

ਪੰਜਾਬੀ

ਪਟਿਆਲਾ ਦੇ ਸਮਾਣਾ ਇਲਾਕੇ 'ਚ ਭਾਰੀ ਗੜੇਮਾਰੀ

10 Mar, 2021 05:30 AM

ਸਮਾਣਾ (ਪਟਿਆਲਾ), 10 ਮਾਰਚ - ਸਮਾਣਾ ਅਤੇ ਆਸ-ਪਾਸ ਦੇ ਪਿੰਡਾਂ 'ਚ ਅੱਜ ਜ਼ਬਰਦਸਤ ਗੜੇਮਾਰੀ ਹੋਈ ਹੈ। ਗੜੇ 20-50 ਗ੍ਰਾਮ ਦੇ ਸਨ। ਮੀਂਹ ਦੇ ਨਾਲ-ਨਾਲ ਹੋਈ ਇਸ ਗੜੇਮਾਰੀ ਕਾਰਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਇੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਗੜੇਮਾਰੀ ਨਾਲ ਕਣਕ, ਚਾਰੇ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਵੇਗਾ।

Posted By: Daily Suraj Bureau

Latest News