Daily Suraj

ਪੰਜਾਬੀ

Iran Protest : ਈਰਾਨ ਵਿੱਚ ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ

31 Dec, 2025 01:58 PM

ਤਿੰਨ ਸਾਲਾਂ ਵਿੱਚ ਸਭ ਤੋਂ ਵੱਡਾ ਪ੍ਰਦਰਸ਼ਨ, ਜਾਣੋ ਕੀ ਹੈ ਵਜ੍ਹਾ
ਤਹਿਰਾਨ: ਈਰਾਨ ਵਿੱਚ ਹਜ਼ਾਰਾਂ ਲੋਕ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰੇ ਹਨ। ਲੋਕ ਵਧਦੀ ਮਹਿੰਗਾਈ ਅਤੇ ਮੁਦਰਾ ਸੰਕਟ ਦੇ ਵਿਰੋਧ ਵਿੱਚ ਸੜਕਾਂ ‘ਤੇ ਉਤਰ ਆਏ। ਇਸ ਪ੍ਰਦਰਸ਼ਨ ਨੂੰ ਤਿੰਨ ਸਾਲਾਂ ਵਿੱਚ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਬੈਂਕ ਦੇ ਮੁਖੀ ਮੁਹੰਮਦ ਰਜ਼ਾ ਫਰਜ਼ਿਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਰਾਜਧਾਨੀ ਤਹਿਰਾਨ ਦੇ ਸਾਦੀ ਸਟਰੀਟ ਅਤੇ ਗ੍ਰੈਂਡ ਬਾਜ਼ਾਰ ਖੇਤਰਾਂ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਪ੍ਰਦਰਸ਼ਨ ਕੀਤਾ। ਕਈ ਥਾਵਾਂ ‘ਤੇ ਦੁਕਾਨਾਂ ਬੰਦ ਰਹੀਆਂ। ਇਸ ਤੋਂ ਇਲਾਵਾ ਇਸਫਹਾਨ, ਸ਼ਿਰਾਜ਼ ਅਤੇ ਮਸ਼ਹਦ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਅਤੇ ਲੋਕਾਂ ਵਿਚਕਾਰ ਝੜਪਾਂ ਵੀ ਹੋਈਆਂ ਹਨ। ਪਿਛਲੇ ਦੋ ਦਿਨਾਂ ਹਾਲਤ ਕਾਫੀ ਚਿੰਤਾਜਨਕ ਬਣੇ ਹੋਏ ਹਨ । ਸੋਮਵਾਰ, 29 ਦਸੰਬਰ ਨੂੰ, ਤਹਿਰਾਨ ਅਤੇ ਮਸ਼ਹਦ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਕਈ ਝੜਪਾਂ ਹੋਈਆਂ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ।
ਪ੍ਰਦਰਸ਼ਨਾਂ ਦਾ ਮੁੱਖ ਕਾਰਨ ਦੇਸ਼ ਦੀ ਡੁਬਦੀ ਅਰਥਵਿਵਸਥਾ ਹੈ। ਈਰਾਨ ਦੀ ਮੁਦਰਾ ਰਿਆਲ, ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ, ਜਿਸ ਨਾਲ ਭੋਜਨ ਅਤੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧ ਗਈਆਂ।

Posted By: Daily Suraj Bureau

Latest News