Daily Suraj

ਪੰਜਾਬੀ

ਝਾਰਖੰਡ: ਸੜਕ ਹਾਦਸੇ 'ਚ 6 ਸ਼ਰਧਾਲੂਆਂ ਦੀ ਮੌਤ, 24 ਜ਼ਖ਼ਮੀ

29 Jul, 2025 11:37 PM

ਝਾਰਖੰਡ : ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿਚ ਅੱਜ ਵੱਡੇ ਤੜਕੇ ਯਾਤਰੀਆਂ ਨਾਲ ਭਰੀ ਬੱਸ ਤੇ ਰਸੋਈ ਗੈਸ ਸਿਲੰਡਰਾਂ ਨਾਲ ਲੱਦੇ ਟਰੱਕ ਦੀ ਟੱਕਰ ਵਿਚ ਘੱਟੋ ਘੱਟ ਪੰਜ ਕਾਂਵੜੀਆਂ ਦੀ ਮੌਤ ਹੋ ਗਈ ਤੇ 23 ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਕਿਹਾ ਕਿ ਹਾਦਸਾ ਅੱਜ ਤੜਕੇ 4:30 ਵਜੇ ਦੇ ਕਰੀਬ ਮੋਹਨਪੁਰ ਪੁਲੀਸ ਥਾਣੇ ਅਧੀਨ ਆਉਂਦੇ ਜਮੁਨੀਆ ਦੇ ਜੰਗਲ ਨੇੜੇ ਹੋਇਆ।

ਇੰਸਪੈਕਟਰ ਜਨਰਲ (ਡੁਮਕਾ ਜ਼ੋਨ) ਸ਼ੈਲੇਂਦਰ ਕੁਮਾਰ ਸਿਨਹਾ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘32 ਸਿਟਰ ਬੱਸ, ਜਿਸ ਵਿਚ ਕਾਂਵੜੀਏ ਸਵਾਰ ਸਨ, ਦੀ ਸਿਲੰਡਰਾਂ ਨਾਲ ਲੱਦੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਘੱਟੋ ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹਨ।’’

ਅਧਿਕਾਰੀ ਨੇ ਕਿਹਾ ਕਿ ਘੱਟੋ ਘੱਟ 23 ਕਾਂਵੜੀਏ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਡੁਮਕਾ ਵਿਚ ਸਰਾਏਹਾਟ ਦੇ ਪ੍ਰਾਇਮਰੀ ਸਿਹਤ ਕੇਂਦਰ ਸਮੇਤ ਨੇੜਲੇ ਸਿਹਤ ਕੇਂਦਰਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ।

ਦੇਵਘਰ ਦੇ ਸਬ ਡਿਵੀਜ਼ਨਲ ਅਧਿਕਾਰੀ ਰਵੀ ਕੁਮਾਰ ਨੇ ਕਿਹਾ ਕਿ ਕਾਂਵੜੀਏ ਬਾਸੁਕੀਨਾਥ ਮੰਦਰ ਵੱਲ ਜਾ ਰਹੇ ਸਨ। ਉਧਰ ਡਿਪਟੀ ਐੱਸਪੀ (ਟਰੈਫਿਕ) ਲਕਸ਼ਮਣ ਪ੍ਰਸਾਦ ਨੇ ਹਾਦਸੇ ਵਿਚ ਨੌਂ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।

#JharkhandAccident #KawariyaTragedy #RoadAccidentIndia #DevoteesKilled #KawadYatra #BusTruckCollision #IndianNews #PilgrimageTragedy #YatraAccident #PublicSafety

Posted By: Daily Suraj Bureau

Latest News