Daily Suraj

ਪੰਜਾਬੀ

ਕਮਿਸ਼ਨਰ ਦੀ ਜਾਂਚ ‘ਚ ਫਰੀਲੈਂਡ ਦੀ ਟਿੱਪਣੀ ਨਿਯਮਾਂ ਖ਼ਿਲਾਫ਼ ਕਰਾਰ

14 Feb, 2026 01:22 PM

ਕੈਨੇਡਾ ਦੀ ਸਾਬਕਾ ਲਿਬਰਲ ਐਮਪੀ ਫਰੀਲੈਂਡ ਵੱਲੋਂ ਅਣਜਾਣੇ ਵਿੱਚ ਇਲੈਕਸ਼ਨਜ਼ ਐਕਟ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ Commissioner of Canada Elections ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਿੱਤੀ ਗਈ। ਰਿਪੋਰਟ ਮੁਤਾਬਕ, ਸਰਕਾਰ ਵੱਲੋਂ ਆਯੋਜਿਤ ਦੋ ਪ੍ਰੈੱਸ ਕਾਨਫਰੰਸਾਂ ਦੌਰਾਨ ਫਰੀਲੈਂਡ ਨੇ 2024 ਵਿੱਚ ਹੋਣ ਵਾਲੀਆਂ Toronto ਜ਼ਿਮਨੀ ਚੋਣਾਂ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ। ਨਿਯਮਾਂ ਅਨੁਸਾਰ ਸਰਕਾਰੀ ਮੰਚਾਂ ਤੋਂ ਚੋਣੀ ਮਾਮਲਿਆਂ ‘ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਮਨਾਹੀ ਹੈ ਕਿਉਂਕਿ ਇਸ ਨਾਲ ਕਿਸੇ ਉਮੀਦਵਾਰ ਨੂੰ ਲਾਭ ਮਿਲ ਸਕਦਾ ਹੈ। ਕਮਿਸ਼ਨਰ ਦਫ਼ਤਰ ਦੀ ਰਿਪੋਰਟ ਵਿੱਚ ਦਰਸਾਇਆ ਗਿਆ ਕਿ ਬਜਟ ਸਬੰਧੀ ਦੋ ਨਿਊਜ਼ ਕਾਨਫਰੰਸਾਂ ਦੌਰਾਨ ਫਰੀਲੈਂਡ ਤੋਂ ਸੇਂਟ ਪਾਲ ਹਲਕੇ ਦੀ ਲਿਬਰਲ ਉਮੀਦਵਾਰ Leslie Church ਬਾਰੇ ਸਵਾਲ ਕੀਤੇ ਗਏ। ਭਾਵੇਂ ਉਮੀਦਵਾਰ ਮੌਕੇ ‘ਤੇ ਮੌਜੂਦ ਨਹੀਂ ਸੀ, ਫਿਰ ਵੀ ਫਰੀਲੈਂਡ ਨੇ ਉਸਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹੀ। ਰਿਪੋਰਟ ਅਨੁਸਾਰ ਇਸ ਤਰ੍ਹਾਂ ਦੀ ਟਿੱਪਣੀ ਨੂੰ ਕਿਸੇ ਉਮੀਦਵਾਰ ਦੀ ਕੈਂਪੇਨ ਲਈ ਅਪਰੋਕਸ਼ ਯੋਗਦਾਨ ਵਜੋਂ ਵੇਖਿਆ ਜਾ ਸਕਦਾ ਹੈ, ਜੋ ਕਿ ਚੋਣੀ ਕਾਨੂੰਨਾਂ ਅਨੁਸਾਰ ਠੀਕ ਨਹੀਂ। ਹਾਲਾਂਕਿ ਇਹ ਵੀ ਕਿਹਾ ਗਿਆ ਕਿ ਫਰੀਲੈਂਡ ਨੂੰ ਆਪਣੇ ਬਿਆਨਾਂ ਦੇ ਕਾਨੂੰਨੀ ਪ੍ਰਭਾਵਾਂ ਦੀ ਜਾਣਕਾਰੀ ਨਹੀਂ ਸੀ ਅਤੇ ਉਲੰਘਣਾ ਅਣਜਾਣੇ ਵਿੱਚ ਹੋਈ। ਮਾਮਲੇ ਨੇ ਕੈਨੇਡਾ ਦੀ ਚੋਣੀ ਪ੍ਰਕਿਰਿਆ ਵਿੱਚ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਚੇੜ ਦਿੱਤੀ ਹੈ। ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਸਰਕਾਰੀ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਚੋਣੀ ਮਾਮਲਿਆਂ ਵਿੱਚ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ।

Posted By: Daily Suraj Bureau

Latest News