Daily Suraj

ਪੰਜਾਬੀ

ਜੋਧੇਵਾਲ ਪੁਲਿਸ ਮੁਹਿੰਮ: 3 ਦੋਸ਼ੀਆਂ ਗ੍ਰਿਫ਼ਤਾਰ, ਟਰੱਕ ਅਤੇ ਬਰੀਜ਼ਾ ਕਾਰ ਵੀ ਕਾਬੂ

05 Mar, 2026 03:24 PM

ਲੁਧਿਆਣਾ ਪੁਲਿਸ ਨੇ ਰੁਪਿੰਦਰ ਸਿੰਘ, ਆਈ.ਪੀ.ਐਸ., ਅਡੀਸ਼ਨਲ ਕਮਿਸ਼ਨਰ ਪੁਲਿਸ ਲੁਧਿਆਣਾ, ਸਮੀਰ ਵਰਮਾ, ਪੀ.ਪੀ.ਐਸ./ADCP-1 ਲੁਧਿਆਣਾ ਅਤੇ ਕਿੱਕਰ ਸਿੰਘ, ਪੀ.ਪੀ.ਐਸ./ACP North ਦੇ ਦਿਸ਼ਾ-ਨਿਰਦੇਸ਼ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਵਿੱਚ ਟਰੱਕ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਸਪੈਕਟਰ ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਜੋਧੇਵਾਲ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਨੂੰ ਬਸਤੀ ਚੌਕ ਲੁਧਿਆਣਾ ਤੋਂ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚ ਸ਼ਾਮਿਲ ਹਨ: ਰਣਜੀਤ ਸਿੰਘ ਪੁੱਤਰ ਫਕੀਰ ਸਿੰਘ ਲਵਦੀਪ ਸਿੰਘ ਪੁੱਤਰ ਰਣਜੀਤ ਸਿੰਘ, ਵਾਸੀ ਮਕਾਨ ਨੰ. 1899, ਸੈਕਟਰ 12, ਸੋਨੀਪਤ (ਹਰਿਆਣਾ) ਗੁਰਤੇਜ ਸਿੰਘ ਪੁੱਤਰ ਦਵਿੰਦਰ ਸਿੰਘ, ਵਾਸੀ ਪਿੰਡ ਯਾਦੋਪੱਤੀ, ਵਾਰਡ ਨੰ. 06, ਜੰਡਿਆਲੀ ਰੋਡ, ਸਾਹਨੇਵਾਲ, ਲੁਧਿਆਣਾ ਦੋਸ਼ੀਆਂ ਪਾਸੋਂ ਖੋਹਿਆ ਟਰੱਕ ਨੰਬਰ RJ 09GC 8757 ਅਤੇ ਖੋਹਣ ਦੌਰਾਨ ਵਰਤੀ ਗਈ ਕਾਰ ਬਰੀਜ਼ਾ ਨੰਬਰ HR10 AM 2386 ਵੀ ਬਰਾਮਦ ਕੀਤੀ ਗਈ। ਇਸ ਸਬੰਧੀ ਮੁਕੱਦਮਾ ਨੰ. 38 ਮਿਤੀ 03.03.2026 ਅਧਾਰਾਂ ਧਾਰਾ 304(2), 3(5) BNS ਥਾਣਾ ਜੋਧੇਵਾਲ ਲੁਧਿਆਣਾ ਵਿਖੇ ਦਰਜ ਕਰਕੇ ਦੋਸ਼ੀਆਂ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ 02.03.2026 ਨੂੰ ਮੁਦੱਈ ਹਰਚੰਦ ਸਿੰਘ ਪਾਸੋਂ ਗੁਰੂ ਵਿਹਾਰ ਕੱਟ, ਲੁਧਿਆਣਾ ਤੋਂ ਟਰੱਕ ਖੋਹਿਆ ਸੀ। ਦੋਸ਼ੀ ਲਵਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ NDPS Act ਤਹਿਤ ਥਾਣਾ ਸਦਰ ਖੰਨਾ ਵਿੱਚ ਇੱਕ ਮੁਕੱਦਮਾ ਦਰਜ ਹੈ। ਪੁਲਿਸ ਦੀ ਤਫ਼ਤੀਸ਼ ਅਤੇ ਹੋਰ ਪੁੱਛਗਿੱਛ ਅਜੇ ਜਾਰੀ ਹੈ। ਲੁਧਿਆਣਾ ਪੁਲਿਸ ਦੀ ਇਹ ਕਾਰਵਾਈ ਚੋਰੀ ਅਤੇ ਮਾੜੇ ਅਨਸਰਾਂ ਖ਼ਿਲਾਫ਼ ਇੱਕ ਸਖ਼ਤ ਸੰਕੇਤ ਹੈ ਅਤੇ ਸਥਾਨਕ ਲੋਕਾਂ ਵਿੱਚ ਸ਼ਾਂਤੀ ਅਤੇ ਭਰੋਸਾ ਬਣਾਈ ਰੱਖਣ ਲਈ ਮਹੱਤਵਪੂਰਨ ਹੈ।

Posted By: Daily Suraj Bureau

Latest News