Daily Suraj

ਪੰਜਾਬੀ

ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ

31 Jan, 2025 05:30 AM

ਬਠਿੰਡਾ : ਐੱਸਐੱਸਡੀ ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐੱਨਐੱਸਐੱਸ ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ‘ਯੂਥ ਫਾਰ ਮਾਈ ਭਾਰਤ’ ਥੀਮ ਤਹਿਤ ਸੱਤ ਰੋਜ਼ਾ ਐੱਨਐੱਨਐੱਸ ਕੈਂਪ ਦੇ ਪੰਜਵੇਂ ਦਿਨ ਦੇ ਪਹਿਲੇ ਸ਼ੈਸ਼ਨ ਵਿਚ ਮੁੱਖ ਬੁਲਾਰੇ ਮੈਡਮ ਸੁਰਿੰਦਰ ਮੌਂਗਾ ਦੁਆਰਾ ਯੋਗਾ ਦਾ ਅਭਿਆਸ ਕਰਕੇ ਯੋਗ ਦੇ ਅਸਲੀ ਮੰਤਵ ਲਈ ਸਮਝਾਇਆ ਗਿਆ। ਦੂਸਰੇ ਸ਼ੈਸ਼ਨ ਵਿਚ ਟ੍ਰੀ ਲਵਰ ਸੁਸਾਇਟੀ ਨਾਲ ਜੁੜੇ ਹੋਏ ਹਰਦੀਪ ਸਿੰਘ ਤੱਗੜ ਨੇ ਨੌਜਵਾਨਾਂ ਨੂੰ ਐੱਨਐੱਸਐੱਸ ਨਾਲ ਜੁੜਕੇ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ਅਤੇ ਚੰਗੇ ਕੰਮ ਲਈ ਪ੍ਰੇਰਿਤ ਕੀਤਾ।

ਇਨ੍ਹਾਂ ਨਾਲ ਆਏ ਕਮਲ ਕਾਂਤ ਅਤੇ ਉਨ੍ਹਾਂ ਦੀ ਧਰਮਪਤਨੀ ਮੈਡਮ ਤਨੂ ਵੱਲੋਂ ਭਾਰਤ ਨੂੰ ਪਲਾਸਟਿਕ ਮੁਕਤ ਕਰਨ ਲਈ ਵਲੰਟੀਅਰਾਂ ਨੂੰ ਕਿਹਾ ਕਿ ਭਾਰਤ ਬਹੁਤ ਸੋਹਣਾ ਦੇਸ਼ ਹੈ, ਜਿੱਥੇ ਹਰ ਰੁੱਤ ਮਾਣੀ ਜਾ ਸਕਦੀ ਹੈ, ਉਨ੍ਹਾਂ ਨੇ ਵਲੰਟੀਅਰਾਂ ਨੂੰ ਭਾਰਤ ਨੂੰ ਸਾਫ਼ ਸੁਥਰਾ ਅਤੇ ਖੁਬਸੂਰਤ ਰੱਖਣ ਲਈ ਕਦਮ ਉਠਾਉਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਘਰੇਲੂ ਪੁਰਾਣੀਆਂ ਵਸਤੂਆਂ ਤੋਂ ਸਜਾਵਟੀ ਅਤੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਬਣਾਉਣੀਆਂ ਸਿਖਾਈਆਂ। ਕੁੱਝ ਵਲੰਟੀਅਰਾਂ ਨੇ ਪੁਰਾਣੀਆਂ ਵਸਤਾਂ ਤੋਂ ਸਵਜਾਵਟੀ ਵਸਤਾਂ ਬਣਾਉਣ ਦਾ ਅਭਿਆਸ ਵੀ ਕੀਤਾ। ਤੀਜੇ ਸ਼ੈਸ਼ਨ ਵਿਚ ਹਰਪ੍ਰੀਤ ਸਿੰਘ ਬੈਣੀਪਾਲ ਨੇ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਲੰਟੀਅਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ।

ਉਨ੍ਹਾਂ ਨੇ ਵਿੱਦਿਅਕ ਅਤੇ ਸੱਭਿਆਚਾਰਕ ਖੇਤਰ ਵਿਚ ਅੱਗੇ ਰਹਿਣ ਵਾਲੇ 15 ਵਲੰਟੀਅਰਾਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਾਲ ਆਏ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਦੁਆਰਾ ਵਲੰਟੀਅਰਾਂ ਨੂੰ ਕਿਤਾਬਾਂ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਨੀਰੂ ਗਰਗ ਦੁਆਰਾ ਹਰਪ੍ਰੀਤ ਸਿੰਘ ਬੈਣੀਪਾਲ ਅਤੇ ਕੀਰਤੀ ਕਿਰਪਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਐੱਫਐੱਮ ਅਕਾਸ਼ਵਾਣੀ ਬਠਿੰਡਾ ਤੋਂ ਨਿਤੀਸ਼ ਕੁਮਾਰ ਅਤੇ ਗੁਰਦੀਪ ਸਿੰਘ ਦੁਆਰਾ ਵਲੰਟੀਅਰਾਂ ਦੇ ਵਿਚਾਰ ਰਿਕਾਰਡ ਕੀਤੇ ਗਏ।

ਚੌਥੇ ਸ਼ੈਸ਼ਨ ਵਿਚ ਵੱਖੋ-ਵੱਖਰੇ ਮੁਕਾਬਲੇ ਕਰਵਾਏ ਗਏ । ਵਾਦ-ਵਿਵਾਦ ਅਤੇ ਭਾਸ਼ਣ ਮੁਕਾਬਲੇ ਦੀ ਨਿਣਾਇਕ ਮੰਡਲ ਵਿਚ ਭੂਮਿਕਾ ਨਿਭਾਉਣ ਵਾਲੇ ਜੱਜ ਮੈਡਮ ਮੋਨਿਕਾ ਕਪੂਰ, ਮੈਡਮ ਅਨੁਪਮ ਅਤੇ ਮੈਡਮ ਰਮਨਦੀਪ ਕੌਰ ਰਹੇ । ਪੋਸਟਰਪ ਮੁਕਾਬਲੇ ਅਤੇ ਸਜਾਵਟੀ ਸਮਾਨ ਦੀ ਜੱਜਮੈਂਟ ਮਨੀਸ਼ਾ ਅਤੇ ਮੈਡਮ ਨੀਤੂ ਦੁਆਰਾ ਕੀਤੀ ਗਈ। ਅੱਜ ਦੇ ਸ਼ੈਸ਼ਨ ਦੀ ਪ੍ਰਧਾਨਗੀ ਜੈਸਮੀਨ ਕੌਰ, ਅਰਮਾਨਜੀਤ ਕੌਰ ਅਤੇ ਨਿਹਾਰਿਕਾ ਦੁਆਰਾ ਕੀਤੀ ਗਈ । ਮੰਚ ਦਾ ਸੰਚਾਲਨ ਮੰਨਤ ਸਿੰਗਲਾ ਅਤੇ ਜਨਸੀ ਵੱਲੋਂ ਕੀਤਾ ਗਿਆ ।

Posted By: Daily Suraj Bureau

Latest News