ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਚ ਮੂਰਤੀ ਸਥਾਪਨਾ ਦਿਵਸ ਮੌਕੇ ਵਿਸ਼ਾਲ ਜਾਗਰਣ ਕਰਵਾਇਆ
ਭਗਤ ਸੰਜੀਵ ਕੁਮਾਰ ਜੀ ਸੰਗਤਾਂ ਨੂੰ ਕੀਤਾ ਨਿਹਾਲ
ਮੰਡੀ ਗੋਬਿੰਦਗੜ੍ਹ ( ਮੁਖਤਿਆਰ ਸਿੰਘ ) ਸ੍ਰੀ ਸਿੱਧ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਮੰਦਿਰ, ਸੰਗਤਪੁਰਾ ਚੌਕ, ਮੰਡੀ ਗੋਬਿੰਦਗੜ੍ਹ ਵਿਖੇ 10ਵੇਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਅਤੇ 22ਵੇਂ ਸਾਲਾਨਾ ਜਾਗਰਣ ਅਤੇ ਭੰਡਾਰੇ ਦਾ ਧੂਮਧਾਮ ਨਾਲ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਨੋਜ ਜਸਵਾਲ ਨੇ ਗੁਰੂ ਮਹਾਰਾਜ ਭਗਤ ਸੰਜੀਵ ਕੁਮਾਰ ਜੀ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ। ਇਸ ਸ਼ੁਭ ਮੌਕੇ ਤੇ ਜਿੱਥੇ ਗਾਇਕ ਜੋੜੀ ਨੇ ਬਾਬਾ ਜੀ ਦੀਆਂ ਭੇਟਾਂ ਨਾਲ ਸਮਾਂ ਬਣਿਆ ਉੱਥੇ ਭਗਤ ਸ਼੍ਰੀ ਸੰਜੀਵ ਕੁਮਾਰ ਜੀ ਮਹਾਰਾਜ ਨੇ ਆਪਣੇ ਪਵਿੱਤਰ ਪ੍ਰਵਚਨਾਂ ਨਾਲ ਸ਼ਰਧਾਲੂਆਂ ਚੰਗੇ ਮਾਰਗ ਤੇ ਚਲਣ ਲਈ ਪ੍ਰਤੀਤ ਕੀਤਾ ਅਤੇ ਬਾਬਾ ਜੀ ਦੇ ਗੁਣਗਾਨ ਨਾਲ ਨਿਹਾਲ ਕੀਤਾ । ਇਸ ਮੌਕੇ ਬਾਬਾ ਜੀ ਦਾ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। ਇਸ ਸਮਾਗਮ ਦੇ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਬਾਬਾ ਜੀ ਦਾ ਅਸ਼ੀਰਵਾਦ ਹਾਸਲ ਕੀਤਾ । ਇਸ ਮੌਕੇ ਤੇ ਮੰਦਿਰ ਦੇ ਪ੍ਰਧਾਨ ਮਨੋਜ ਜਸਵਾਲ, ਸਾਹਿਲ ਗਰਗ, ਅਜੈ ਗਰਗ, ਮਨਦੀਪ ਸ਼ਰਮਾ ਮਾਧਵ, ਗੁਰੂਦੱਤ ਮਹਿਰਾ, ਦਵਿੰਦਰ ਸ਼ਾਹੀ ਮੌਂਟੀ, ਰਾਜੀਵ ਸੁਲੋਧੀਆ, ਰੋਹਿਤ ਗਰਗ, ਪੰਕਜ ਖੁਰਾਣਾ, ਅਮਿਤ ਅਰੋੜਾ, ਗੁਰਿੰਦਰ ਸਿੰਘ ਸਰਹਿੰਦ, ਪੁਰਸ਼ੋਤਮ ਗੁਪਤਾ, ਅਸ਼ਵਨੀ ਦੁਰਗਾ, ਰਾਜਕੁਮਾਰ ਦੁਰਗਾ, ਵਿਨੋਦ ਜਸਵਾਲ, ਸੰਜੇ ਸੁਲੋਧੀਆ, ਯੁਵਰਾਜ ਭੀਮ, ਮਨੋਜ ਬਾਂਸਲ, ਮੁਕੇਸ਼ ਬਾਂਸਲ, ਕੁਲਦੀਪ ਮਰਜਾਰਾ ਲੱਕੀ, ਗੁਰਮੀਤ ਗੀਤਾ ਅਮਲੋਹ, ਅਸ਼ੋਕ ਅਮਲੋਹ, ਦੀਪਕ ਪ੍ਰਤਾਪ, ਕ੍ਰਿਸ਼ਨਾ ਜੀ, ਰਮਾ, ਪ੍ਰੇਮ, ਬੇਅੰਤ, ਗੁਰਪ੍ਰੀਤ ਗੁਰੀ, ਨੀਰਜ ਸੇਨ, ਅਨੁਰਾਗ, ਰਜਤ, ਰੋਹਿਤ ਬਾਂਸਲ, ਜੁਗਲ ਕਿਸ਼ੋਰ, ਸੁਮੀਤ ਕੁਮਾਰ ਵੀ ਮੌਜੂਦ ਸਨ।