Daily Suraj

ਪੰਜਾਬੀ

ਹਵਾਈ ਜਹਾਜ਼ ’ਚ ਛੇੜਛਾੜ ਕਰਨ ਵਾਲੇ ਭਾਰਤੀ ਨੂੰ ਤਿੰਨ ਹਫ਼ਤਿਆਂ ਦੀ ਕੈਦ

15 May, 2025 08:56 PM

ਸਿੰਗਾਪੁਰ : ਪਰਥ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿੱਚ ਸਵਾਰ ਇੱਕ 20 ਸਾਲਾ ਭਾਰਤੀ ਨਾਗਰਿਕ ਨੂੰ ਛੇੜਛਾੜ ਕਰਨ ਦੇ ਦੋਸ਼ ਹੇਠ ਤਿੰਨ ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਪਛਾਣ ਰਜਤ ਵਜੋਂ ਹੋਈ ਹੈ ਜਿਸ ਨੇ 28 ਫਰਵਰੀ ਨੂੰ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਦੌਰਾਨ ਹਵਾਈ ਅਮਲੇ ਦੀ ਔਰਤ ਨਾਲ ਛੇੜਛਾੜ ਕੀਤੀ ਸੀ। ਇਸ ਉਡਾਣ ਦੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਡਿਪਟੀ ਸਰਕਾਰੀ ਵਕੀਲ ਯੂਜੀਨ ਲੌ ਨੇ ਤਿੰਨ ਤੋਂ ਛੇ ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਦੀ ਮੰਗ ਕੀਤੀ ਸੀ।

#AirplaneIncident #SexualHarassment #IndianPassenger #PrisonSentence #FlightSafety #LawAndOrder #JusticeServed #PassengerSafety #AirTravelSafety #LegalAction


Posted By: Daily Suraj Bureau

Latest News