Daily Suraj

ਪੰਜਾਬੀ

ਭਾਰਤ ਨੇ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਕੀਤਾ ਇਨਕਾਰ

31 Jul, 2025 01:20 AM

: ਭਾਰਤ ਨੇ ਵਰਲਡ ਚੈਂਪੀਅਨਸ਼ਿਪ ਆਫ਼ ਲੈਜੇਂਡਸ (IND vs PAK WCL) ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮੈਚ ਵੀਰਵਾਰ 31 ਜੁਲਾਈ ਨੂੰ ਬਰਮਿੰਘਮ ਵਿੱਚ ਖੇਡਿਆ ਜਾਣਾ ਸੀ। ਭਾਰਤੀ ਟੀਮ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਮੈਚ ਨਹੀਂ ਖੇਡਣਾ ਚਾਹੁੰਦੀ।


ਇੰਡੀਆ ਚੈਂਪੀਅਨਜ਼ ਨੇ ਮੰਗਲਵਾਰ ਨੂੰ ਵੈਸਟਇੰਡੀਜ਼ ਚੈਂਪੀਅਨਜ਼ ਨੂੰ ਸਿਰਫ਼ 13.2 ਓਵਰਾਂ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸ਼ਿਖਰ ਧਵਨ, ਇਰਫਾਨ ਪਠਾਨ, ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਵਰਗੇ ਤਜਰਬੇਕਾਰ ਖਿਡਾਰੀਆਂ ਵਾਲੀ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਪਾਕਿਸਤਾਨ ਵਿਰੁੱਧ ਮੈਚ (IND vs PAK WCL) ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕੀਤਾ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਲੀਗ ਦੌਰ ਦੌਰਾਨ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕੀਤਾ ਸੀ ਅਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।


ਇਸੇ ਵਿਚਾਲੇ ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲੀ ਕੰਪਨੀ EaseMyTrip ਨੇ ਵੀ ਸੈਮੀਫਾਈਨਲ ਮੈਚ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਕੰਪਨੀ ਦੇ ਸਹਿ-ਸੰਸਥਾਪਕ ਨਿਸ਼ਾਂਤ ਪਿੱਟੀ ਨੇ ਇਕ ਟਵੀਟ ਕਰ ਕਿਹਾ ਕਿ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਅਸੀਂ ਇਸ ਮੈਚ ਤੋਂ ਪਿੱਛੇ ਹਟ ਰਹੇ ਹਾਂ। ਉਨ੍ਹਾਂ ਕਿਹਾ ਕਿ, “ਅੱਤਵਾਦ ਅਤੇ ਕ੍ਰਿਕਟ ਇਕੱਠੇ ਨਹੀਂ ਚੱਲ ਸਕਦੇ।”

Posted By: Daily Suraj Bureau

Latest News