Daily Suraj

ਪੰਜਾਬੀ

ਪੰਜਾਬ ਵਿੱਚ ਹਾਈਟੈੱਕ ਐਂਬੂਲੈਂਸਾਂ: ਜ਼ਿੰਦਗੀ ਬਚਾਉਣ ਦੀ ਨਵੀਂ ਉਮੀਦ

04 Sep, 2026 01:38 PM

ਪੰਜਾਬ ਦੀਆਂ ਸੜਕਾਂ ’ਤੇ ਦੌੜਦੀਆਂ ਹਾਈਟੈੱਕ ਐਂਬੂਲੈਂਸਾਂ ਹੁਣ ਐਮਰਜੈਂਸੀ ਸਿਹਤ ਪ੍ਰਣਾਲੀ ਦਾ ਅਟੁੱਟ ਹਿੱਸਾ ਬਣ ਚੁੱਕੀਆਂ ਹਨ। ਇਹ ਐਂਬੂਲੈਂਸਾਂ ਆਧੁਨਿਕ ਮੈਡੀਕਲ ਸਾਜ਼ੋ-ਸਾਮਾਨ ਨਾਲ ਲੈਸ ਹਨ, ਜਿਨ੍ਹਾਂ ਵਿੱਚ ਜੀਵਨ-ਰੱਖਿਅਕ ਦਵਾਈਆਂ, ਆਕਸੀਜਨ ਸਿਲੰਡਰ, ਐਂਬੂ-ਬੈਗ ਅਤੇ ਜੀ ਪੀ ਐੱਸ ਟਰੈਕਿੰਗ ਪ੍ਰਣਾਲੀ ਸ਼ਾਮਿਲ ਹੈ। ਇਸ ਨਾਲ ਮਰੀਜ਼ਾਂ ਨੂੰ ਤੁਰੰਤ ਸਹਾਇਤਾ ਮਿਲਣੀ ਯਕੀਨੀ ਬਣਾਈ ਜਾ ਰਹੀ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਕੋਈ ਵੀ ਨਾਗਰਿਕ 108 ਜਾਂ 112 ਨੰਬਰ ਡਾਇਲ ਕਰਕੇ ਇਸ ਮੁਫ਼ਤ ਸੇਵਾ ਦਾ ਲਾਭ ਲੈ ਸਕਦਾ ਹੈ। ਕੰਟਰੋਲ ਰੂਮ, ਹਸਪਤਾਲਾਂ ਅਤੇ ਮੌਕੇ ’ਤੇ ਮੌਜੂਦ ਪੈਰਾਮੈਡਿਕਸ ਸਟਾਫ਼ ਵਿਚਕਾਰ ਬਿਹਤਰੀਨ ਤਾਲਮੇਲ ਕਾਰਨ ਮਰੀਜ਼ਾਂ ਨੂੰ ਫੌਰੀ ਸਹਾਇਤਾ ਮਿਲ ਰਹੀ ਹੈ। ਸਿਹਤ ਵਿਭਾਗ ਵੱਲੋਂ ਇਸ ਬੇੜੇ ਵਿੱਚ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਐਂਬੂਲੈਂਸਾਂ ਸਮਾਣਾ (ਜ਼ਿਲ੍ਹਾ ਪਟਿਆਲਾ) ਦੇ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮਾਸੂਮ ਬੱਚਿਆਂ ਦੀ ਯਾਦ ਵਿੱਚ ਸਮਰਪਿਤ ਹਨ ਅਤੇ ਦਿਨ-ਰਾਤ ਬੇਮਿਸਾਲ ਸੇਵਾ ਨਿਭਾ ਰਹੀਆਂ ਹਨ। ਮਾਨ ਸਰਕਾਰ ਵੱਲੋਂ ‘ਗੋਲਡਨ ਆਵਰ’ ਦੇ ਅੰਦਰ-ਅੰਦਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਇਹ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ 15 ਮਿੰਟ ਅਤੇ ਪੇਂਡੂ ਇਲਾਕਿਆਂ ਵਿੱਚ ਲਗਪਗ 20 ਮਿੰਟ ਦੇ ਅੰਦਰ ਮਰੀਜ਼ ਤੱਕ ਪਹੁੰਚਣ ਦੀ ਸਮਰੱਥਾ ਰੱਖਦੀਆਂ ਹਨ। ਸਰਕਾਰ ਦਾ ਅਗਲਾ ਟੀਚਾ ਇਸ ਸਮਾਂ ਸੀਮਾ ਨੂੰ ਘਟਾ ਕੇ ਮਹਿਜ਼ 10 ਮਿੰਟ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕੀਤਾ ਹੈ ਕਿ ਕੋਈ ਵੀ ਨਾਗਰਿਕ ਐਮਰਜੈਂਸੀ ਇਲਾਜ ਨਾ ਮਿਲਣ ਕਾਰਨ ਆਪਣੀ ਜਾਨ ਨਾ ਗੁਆਏ। ਇਸ ਸੇਵਾ ਨਾਲ ਦੂਰ-ਦੁਰਾਡੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵੀ ਵੱਡੇ ਸ਼ਹਿਰਾਂ ਵਰਗੀ ਉੱਚ ਪੱਧਰੀ ਐਮਰਜੈਂਸੀ ਸਿਹਤ ਸੰਭਾਲ ਮੁਫ਼ਤ ਮਿਲ ਰਹੀ ਹੈ। ਇਸ ਨਾਲ ਸੂਬੇ ਵਿੱਚ ਸਿਹਤ ਕ੍ਰਾਂਤੀ ਨੂੰ ਵੱਡਾ ਬਲ ਮਿਲਿਆ ਹੈ ਅਤੇ ਲੱਖਾਂ ਵਸਨੀਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਯਕੀਨੀ ਹੋਈ ਹੈ।

Posted By: Daily Suraj Bureau

Latest News