Daily Suraj

ਪੰਜਾਬੀ

ਗੁ: ਸੱਚਖੰਡ ਅੰਗੀਠਾ ਸਾਹਿਬ ਵਿਖੇ 7 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ

19 Mar, 2026 02:39 PM

(ਜਗਸੀਰ ਸਿੰਘ) : ਧੰਨ-ਧੰਨ ਸ੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਸ੍ਰੀ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਸ੍ਰੀ ਮਸਤੂਆਣਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ। ਬਹਿੰਗਮ ਜਥੇ ਦੇ ਪ੍ਰਧਾਨ ਬਾਬਾ ਸੁਰਜੀਤ ਸਿੰਘ ਜੀ, ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਤੇ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਸੋਨੀ ਜੀ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਵਿਆਹਾਂ ਵਿਚ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਸਮੂਹਿਕ ਵਿਆਹ ਕਰਵਾਉਣ ਦੀ ਰਸਮ ਸੰਤ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਖੁਦ ਆਰੰਭ ਕੀਤੀ ਗਈ ਜੋ ਅੱਜ ਵੀ ਜਾਰੀ ਹੈ । ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਗੁਰੂ ਲੜ ਲਾਉਣ ਤੇ ਕੇਸ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਮਾ. ਜਸਵੰਤ ਸਿੰਘ ਦੁੱਗਲ, ਸੁਖਵਿੰਦਰ ਸਿੰਘ ਮੈਨੇਜਰ, ਹੈੱਡ ਗ੍ਰੰਥੀ ਭਾਈ ਸਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ ਹੈੱਡ ਗ੍ਰੰਥੀ, ਭਾਈ ਊਧਮ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਕਰਮਜੀਤ ਸਿੰਘ, ਬਾਬਾ ਭਰਪੂਰ ਸਿੰਘ ਚੰਗਾਲ, ਬਾਬਾ ਜਸਵਿੰਦਰ ਸਿੰਘ ਹਰੇੜੀ, ਬਾਬਾ ਨਿਰਮਲ ਸਿੰਘ, ਬਾਬਾ ਹਰਬੇਅੰਤ ਸਿੰਘ, ਮਾਤਾ ਭੋਲੀ ਕੌਰ, ਬਾਬਾ ਸੁਖਦੇਵ ਸਿੰਘ ਸਧਾਨਾ ਸਾਹਿਬ, ਭਾਈ ਨਾਜਰ, ਭਾਈ ਸੁਖਰਾਜ ਸਿੰਘ, ਡਾਕਟਰ ਗੁਰਮੇਲ ਸਿੰਘ ਬਹਾਦਰਪੁਰ, ਕਰਨੈਲ ਸਿੰਘ ਜੱਸੇਕਾ,ਭਾਈ ਸਰਬਜੀਤ ਸਿੰਘ, ਭਾਈ ਕਰਨੈਲ ਸਿੰਘ, ਭਾਈ ਕੁਲਵੰਤ ਸਿੰਘ ਪ੍ਰਚਾਰਕ, ਭਾਈ ਪਵਿੱਤਰ ਸਿੰਘ ਬਾਦਸ਼ਾਹਾਪੁਰ, ਗੁਰਮੇਲ ਸਿੰਘ ਬਹਾਦਰਗੜ੍ਹ ਅਤੇ ਵੱਡੀ ਗਿਣਤੀ 'ਚ ਸੰਗਤਾਂ ਇਲਾਕੇ ਦੀਆਂ ਹਾਜ਼ਰ ਸਨ।

Posted By: Daily Suraj Bureau

Latest News