Daily Suraj

ਪੰਜਾਬੀ

ਰਾਜਨੀਤੀ ਛੱਡ ਜਨਤਾ ਦੇ ਭਲੇ ਲਈ ਇੱਕਜੁੱਟ ਹੋਣ ਸਰਕਾਰਾਂ ਤੇ ਵਿਰੋਧੀ ਧਿਰਾਂ

11 Dec, 2025 05:42 PM

ਅੱਜ ਦੇਸ਼ ਦੇ ਹਾਲਾਤ ਬਹੁਤ ਵਧੀਆ ਨਹੀਂ ਚੱਲ ਰਹੇ। ਜਨਤਾ ਦੀਆਂ ਸਮੱਸਿਆਵਾਂ ’ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਚਾਹੇ ਉਹ ਮਹਿੰਗਾਈ ਹੋਵੇ, ਬੇਰੋਜਗਾਰੀ ਹੋਵੇ, ਨਸ਼ਾ ਹੋਵੇ. ਜਿਥੇ ਧਰਤੀ ਦੇ ਪ੍ਰਦੁਸ਼ਣ ਵਧ ਰਿਹਾ ਹੈ ਉਥੇ ਨਾਲ ਹੀ ਹਵਾ ਵਿਚ ਵੀ ਪ੍ਰਦੂਸ਼ਣ ਵਧ ਰਿਹਾ ਹੈ ਸਮੇਤ ਹੋਰ ਸਮੱਸਿਆਵਾਂ ਹੋਣ ਗੰਭੀਰ ਹੋ ਰਹੀਆਂ ਹਨ। ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਜਨਤਾ ਨੇ ਇਨਾਂ ਸਮੱਸਿਆਵਾਂ ਦੇ ਹਲ ਲਈ ਜਾਂ ਭਲੇ ਲਈ ਜਿਨਾਂ ਨੂੰ ਚੁੱਣਿਆ ਉਹ ਇਸ ਵੇਲੇ ਸਿਰਫ ਗੰਦੀ ਰਾਜਨੀਤੀ ਕਰਦੇ ਹੋਏ ਆਉਣ ਵਾਲੀਆਂ ਵੋਟਾਂ ਨੂੰ ਧਿਆਨ ਵਿਚ ਰਖਦੇ ਹੋਏ ਇਕ ਦੂਸਰੇ ਆਗੂ ਇਕ ਦੂਸਰੇ ਨਾਲ ਮਿਲਾਉਣ ਵਿਚ ਲਗੇ ਹੋਏ ਹਨ। ਹੋ ਕਿ ਰਿਹਾ ਹੈ ਇਕ ਪਾਰਟੀ ਦਾ ਲੀਡਰ ਉਠਦਾ ਹੈ, ਕੋਈ ਦੋਸ਼ ਸਰਕਾਰ ਉੱਪਰ ਲੱਗਾ ਦਿੰਦਾ ਹੈ ਅਤੇ ਸਰਕਾਰਾਂ ਵਲੋਂ ਚੁਣੇ ਗਏ ਨੁਮਾਇੰਦੇ, ਲੀਡਰ, ਕੈਬਨਿਟ ਮੰਤਰੀ, ਪ੍ਰਧਾਨਮੰਤਰੀ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਉਨਾਂ ਦੇ ਸਵਾਲਾਂ ਦਾ ਜਵਾਬ ਕੰਮ ਨਾਲ ਦੇਣ ਦੀ ਬਜਾਏ ਰਾਜਨੀਤੀ ਨੂੰ ਚਮਕਾਉਣ ਵਿਚ ਲਗਾ ਹੋਇਆ ਹੈ। ਵਿਰੋਧੀ ਧਿਰ ਵੀ ਇਸ ਵੇਲੇ ਆਪਣੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਜਾਂ ਬਚਾਉਣ ਵਿਚ ਲਗਾ ਹੋਇਆ ਹੈ। ਜਿਸਦੇ ਚਲਦਿਆਂ ਜਨਤਾ ਨੂੰ ਕੋਈ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ। ਲੋਕਸਭਾ ਅਤੇ ਰਾਜਸਭਾ ਵਿਚ ਕੇਵਲ ਅੰਡਾਨੀ ਦੇ ਮੁੱਦੇ ਨੂੰ ਲੈ ਕੇ ਬਹਿਸ ਹੁੰਦੀ ਰਹੀ, ਜਿਨਾਂ ਮਸੱਲਿਆਂ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਸੀ, ਉਸਦੇ ਲਈ ਨਾਂ ਤਾਂ ਕੇਂਦਰ ਸਰਕਾਰ ਨੇ ਕੋਈ ਪਹਿਲ ਕੀਤੀ ਅਤੇ ਨਾ ਹੀ ਵਿਰੋਧੀ ਧਿਰ ਨੇ ਕੁਝ ਹੱਥ ਪੱਲਾ ਫੜਾਇਆ ਹਾਲਾਂਕਿ ਸਮੇਂ ਦੀ ਇਕ ਮੰਗ ਹੈ ਕਿ ਚਾਹੇ ਉਹ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ ਅਤੇ ਵਿਰੋਧੀ ਧਿਰ ਇਕਜੁੱਟ ਹੋ ਕੇ ਦੇਸ਼ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਕੰਮ ਕਰਕੇ ਜਨਤਾ ਨੂੰ ਕੋਈ ਸੁੱਖ ਦਾ ਸਾਹ ਬਖਸ਼ਣ। ਆਮਦਨੀ ਵਿਚ ਕੋਈ ਵਾਧਾ ਹੁੰਦਾ ਦਿਖਾਈ ਦੇ ਨਹੀਂ ਰਿਹਾ ਅਤੇ ਮਹਿੰਗਾਈ ਵਿਚ ਕੋਈ ਕਾਬੂ ਨਹੀਂ ਹੈ ਉਹ ਦਿਨੋਂ ਦਿਨ ਦੌਗੁਣੀ ਰਫਤਾਰ ਨਾਲ ਵੱਧ ਰਹੀ ਹੈ। ਲੋਕਾਂ ਦੀਆਂ ਰੋਜ਼ਾਨਾਂ ਵਰਤੋਂ ਵਾਲੀਆਂ ਵਸਤੂਆਂ ਜਿਸ ਵਿਚ ਪੈਟਰੋਲ, ਡੀਜ਼ਲ, ਗੈਸ, ਸ਼ਬਜੀਆਂ, ਆਟਾ, ਦੁੱਧ ਆਦਿ ਸਮੇਤ ਦੀਆਂ ਕੀਮਤਾਂ ਇਸ ਰਫਤਾਰ ਨਾਲ ਅੱਗੇ ਤੋਂ ਅੱਗੇ ਨਿਕਲ ਰਹੀਆਂ ਹਨ ਕਿ ਜਿਸ ਤਰਾਂ ਕੀਮਤਾਂ ਦੀ ਕੋਈ ਦੌੜ ਲਗੀ ਹੋਵੇ। ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਵੇਲੇ ਇਨਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਜਾਂ ਨਹੀਂ ਕੀਤਾ। ਲੋਕਾਂ ਨੇ ਹੁਣ ਤਾਂ ਆਪ ਜੀ ਦੇ ਹੱਥ ਕਮਾਨ ਦਿੱਤੀ ਹੈ ਤੁਸੀਂ ਤਾਂ ਕੁਝ ਕਰਕੇ ਦਿਖਾਓ। ਵਿਰੋਧੀ ਧਿਰ ਨੂੰ ਵੀ ਇਸ ਵੇਲੇ ਸਰਕਾਰਾਂ ਅਤੇ ਸਰਕਾਰਾਂ ਨੂੰ ਵੀ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਦੇਸ਼ ਦੀ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ ਅਤੇ ਦੇਸ਼ ਦਾ ਪੈਸਾ ਖਾਣ ਵਾਲੇ ਚਾਹੇ ਉਹ ਸਰਕਾਰਾਂ ਦਾ ਕਿੰਨਾ ਵੀ ਕਰੀਬੀ ਨਾ ਹੋਵੇ ਅਤੇ ਵਿਰੋਧੀਆਂ ਦਾ ਕੋਈ ਲੀਡਰ ਜਾਂ ਕਰੀਬੀ ਕਿਉਂ ਨਾ ਹੋਵੇ ਤੇ ਬਿਨਾਂ ਕਿਸੇ ਭੇਦਭਾਵ ਦੇ ਕਾਰਵਾਈ ਨੂੰ ਅੰਜਾਮ ਦੇਣਾ ਚਾਹੀਦਾ ਹੈ। ਰਾਜਨੀਤੀ ਤਾਂ ਬਾਅਦ ਵੀ ਕੀਤੀ ਜਾ ਸਕਦੀ ਹੈ। ਹਾਲਾਤ ਇਸੇ ਤਰਾਂ ਰਹੇ ਤਾਂ ਕੇਵਲ ਰਾਜਨੀਤੀ ਤੇ ਰਾਜਨੀਤੀ ਕਰਨ ਵਾਲਿਆਂ ਨੇ ਹੀ ਰਹਿ ਜਾਣਾ, ਜਨਤਾ ਦਾ ਤਾਂ ਫਿਰ ਰੱਬ ਹੀ ਰਾਖਾ ਹੈ।

Posted By: Daily Suraj Bureau

Latest News