ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ
ਆਜ਼ਾਦੀ ਦਿਵਸ ਦੇ ਮੌਕੇ ’ਤੇ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ 11 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਦਾ ਵਿਲੱਖਣ ਸੇਵਾ ਮੈਡਲ ਪ੍ਰਦਾਨ ਕੀਤਾ ਜਾਵੇਗਾ। ਵਿਲੱਖਣ ਸੇਵਾ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਅਧਿਕਾਰੀਆਂ ਵਿੱਚ ਆਈਜੀਪੀ ਬਾਬੂ ਲਾਲ ਮੀਨਾ, ਆਈਜੀਪੀ ਐਸ. ਭੂਪਤੀ, ਡੀਐਸਪੀ ਸੁਭਾਸ਼ ਚੰਦ, ਡੀਐਸਪੀ ਜਸਵੀਰ ਸਿੰਘ, ਡੀਐਸਪੀ ਕਰਨੈਲ ਸਿੰਘ, ਡੀਐਸਪੀ ਸੰਜੀਵ ਕੁਮਾਰ, ਏਸੀਪੀ ਗਗਨਦੀਪ ਸਿੰਘ, ਏਐਸਆਈ ਨਿਰਮਲ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਰਾਮਪਾਲ ਸਿੰਘ ਅਤੇ ਆਈਜੀਪੀ ਨਵਨੀਤ ਸਿੰਘ ਵਿਰਕ ਸ਼ਾਮਲ ਹਨ। ਇਹ ਰਾਸ਼ਟਰਪਤੀ ਪੁਲਿਸ ਮੈਡਲ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ, ਹੋਣਹਾਰ ਅਤੇ ਲੰਬੀ ਸੇਵਾ ਦੇ ਸਨਮਾਨ ਵਜੋਂ ਪ੍ਰਦਾਨ ਕੀਤੇ ਜਾਂਦੇ ਹਨ। ਆਜ਼ਾਦੀ ਦਿਵਸ ਮੌਕੇ ਦਿੱਤਾ ਜਾਣ ਵਾਲਾ ਇਹ ਸਨਮਾਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾ, ਸਮਰਪਣ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੀ ਮਾਨਤਾ ਵਜੋਂ ਦੇਖਿਆ ਜਾਂਦਾ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਲਣ ਵਾਲੇ ਇਸ ਰਾਸ਼ਟਰਪਤੀ ਸਨਮਾਨ ਨਾਲ ਵਿਭਾਗ ਵਿੱਚ ਮਾਣ ਦਾ ਮਾਹੌਲ ਹੈ।
Posted By: Daily Suraj Bureau